ਚੰਡੀਗੜ੍ਹ, 16 ਅਗਸਤ 2023: ਹਿਮਾਚਲ ਪ੍ਰਦੇਸ਼ (Himachal Pradesh) ਅਤੇ ਉੱਤਰਾਖੰਡ ਵਿੱਚ ਪਿਛਲੇ 3 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਦੋਵਾਂ ਸੂਬਿਆਂ ਵਿੱਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਸਬੰਧਤ ਘਟਨਾਵਾਂ ਵਿੱਚ 80 ਤੋਂ ਵੱਧ ਜਣਿਆਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹਿਮਾਚਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸਦੇ ਨਾਲ ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਬਚਾਅ ਮੁਹਿੰਮ ਚਲਾਈ ਗਈ ਹੈ | ਜਿਥੇ ਔਰਤਾਂ ਸਮੇਤ ਕਈ ਜਣਿਆਂ ਦਾ ਰੈਸਕਿਊ ਕੀਤਾ ਗਿਆ ਹੈ |
ਦੂਜੇ ਪਾਸੇ ਮੰਗਲਵਾਰ ਨੂੰ ਉਤਰਾਖੰਡ ਦੇ ਰੁਦਰਪ੍ਰਯਾਗ ਦੇ ਮੱਧਮਹੇਸ਼ਵਰ ਧਾਮ ਦੇ ਦਰਸ਼ਨਾਂ ਲਈ ਆਏ 20-25 ਸ਼ਰਧਾਲੂ ਫਸ ਗਏ। ਦਰਅਸਲ ਮੱਧਮਹੇਸ਼ਵਰ ਧਾਮ ਅਤੇ ਹਾਈਵੇਅ ਦੇ ਵਿਚਕਾਰ ਇੱਕ ਪੁਲ ਸੀ ਜੋ ਮੀਂਹ ਕਾਰਨ ਟੁੱਟ ਗਿਆ, ਸੰਪਰਕ ਟੁੱਟ ਗਿਆ।
ਉੱਤਰਾਖੰਡ ਦੇ ਜੋਸ਼ੀਮਠ ਨੇੜੇ ਢਿੱਗਾਂ ਡਿੱਗਣ ਕਾਰਨ ਇਕ ਘਰ ਢਹਿ ਗਿਆ। ਇਸ ‘ਚ ਦੋ ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਦੇਰ ਸ਼ਾਮ ਪਿੱਪਲਕੋਟੀ ਅਤੇ ਜੋਸ਼ੀਮਠ ਦੇ ਵਿਚਕਾਰ ਬਦਰੀਨਾਥ ਹਾਈਵੇ ‘ਤੇ ਹੇਲਾਂਗ ਪਿੰਡ ‘ਚ ਵਾਪਰੀ। ਚਮੋਲੀ ਪੁਲਿਸ ਮੁਤਾਬਕ ਚਮੋਲੀ ਜ਼ਿਲੇ ਦੇ ਪਿੱਪਲਕੋਟੀ, ਗਡੋਰਾ, ਨਵੋਦਿਆ ਵਿਦਿਆਲਿਆ ਪਿਪਲਕੋਟੀ, ਗੁਲਾਬਕੋਟੀ, ਪਾਗਲਨਾਲਾ ਅਤੇ ਵਿਸ਼ਨੂੰਪ੍ਰਯਾਗ ਖੇਤਰਾਂ ‘ਚ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ। ਵੱਖ-ਵੱਖ ਥਾਵਾਂ ‘ਤੇ 950 ਤੋਂ ਵੱਧ ਸੜਕਾਂ ਬੰਦ ਹਨ