ਸ੍ਰੀ ਮੁਕਤਸਰ ਸਾਹਿਬ 13 ਮਾਰਚ 2024: ਜ਼ਿਲ੍ਹਾ ਚੌਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੱਤੀ ਕਿ ਜਿਲ੍ਹੇ ਵਿਚ ਕਰਵਾਈਆਂ ਜਾ ਰਹੀਆਂ ਅਗਾਮੀ ਲੋਕ ਸਭਾ ਚੌਣਾਂ—2024 (Lok Sabha elections) ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਤੇ ਵਰਤੀ ਜਾਣ ਵਾਲੀ ਸਟੇਸ਼ਨਰੀ ਵਰਤਾਂ ਦੀ ਖਰੀਦ ਜ਼ਿਲ੍ਹਾ ਪੱਧਰ ‘ਤੇ ਕੀਤੀ ਜਾਣੀ ਹੈ।
ਇਸ ਸਬੰਧੀ ਜਿਲ੍ਹੇ ਦੀ ਵੈਬ ਸਾਇਟ www.muktsar.nic.in ਤੇ ਸਟੇਸਨਰੀ ਵਸਤਾਂ ਦੀ ਲਿਸਟ ਦੇਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਲਈ ਜ਼ੋ ਵੀ ਫਰਮ ਇਹ ਸਟੇਸ਼ਨਰੀ ਵਸਤਾਂ ਦੀ ਸਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਕੁਟੇਸ਼ਨ ਮੁੱਖ ਚੋਣ ਅਫਸਰ, ਕਮਰਾ ਨੰਬਰ— 72, ਦੂਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ 16 ਮਾਰਚ 2024 ਤੱਕ ਭੇਜ਼ ਸਕਦੇ ਹਨ।