ਚੰਡੀਗੜ, 20 ਜਨਵਰੀ 2024: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ 26 ਜਨਵਰੀ 2024 ਨੂੰ ਪਾਣੀਪਤ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ (Republic Day) ਸਮਾਗਮ ਵਿੱਚ ਅਤੇ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਡ ਦੀ ਸਲਾਮੀ ਲੈਣਗੇ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 75ਵੇਂ ਗਣਤੰਤਰ ਦਿਵਸ ਸਮਾਗਮ ਵਿਚ ਡਿਪਟੀ ਮੁੱਖ ਮੰਤਰੀ ਦੁਸ਼ੰਯਤ ਚੌਟਾਲਾ ਸਿਰਸਾ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਪੰਚਕੂਲਾ, ਗ੍ਰਹਿ ਮੰਤਰੀ ਅਨਿਲ ਵਿਜ ਜਗਾਧਰੀ, ਸਿਖਿਆ ਮੰਤਰੀ ਕੰਵਰ ਪਾਲ ਅੰਬਾਲਾ ਸਿਟੀ, ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਫਰੀਦਾਬਾਦ, ਬਿਜਲੀ ਮੰਤਰੀ ਰਣਜੀਤ ਸਿੰਘ ਜੀਂਦ, ਖੇਤੀਬਾੜੀ ਮੰਤਰੀ ਜੈਪ੍ਰਕਾਸ਼ ਦਲਾਲ ਰੋਹਤਕ, ਸਹਿਕਾਰਤਾ ਮੰਤਰੀ ਡਾ.ਬਨਵਾਰੀ ਲਾਲ ਹਿਸਾਰ, ਸਥਾਨਕ ਮੰਤਰੀ ਡਾ.ਕਮਲ ਗੁਪਤਾ ਗੁਰੂਗ੍ਰਾਮ, ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਫਤਿਹਾਬਾਦ ਅਤੇ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ ਕੈਥਲ ਵਿਚ ਕੌਮੀ ਝੰਡਾ ਫਹਿਰਾਉਣਗੇ ਅਤੇ ਪਰੇਡ ਦੀ ਸਲਾਮੀ ਲੈਣਗੇ|
ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਓਮ ਪ੍ਰਕਾਸ਼ ਨਾਰਨੌਲ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਥਾਨੇਸਰ, ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਅਨੂਪ ਧਾਨਕ ਝੱਜਰ ਅਤੇ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਪਲਵਲ ਵਿਚ ਕੌਮੀ ਝੰਡਾ ਫਹਿਰਾਉਣਗੇ|
ਗਣਤੰਤਰ ਦਿਵਸ (Republic Day) ਸਮਾਗਮ ਵਿਚ ਕੇਂਦਰੀ ਮੰਤਰੀ ਕ੍ਰਿਸ਼ਣ ਪਾਲ ਨੂੰਹ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਰਿਵਾੜੀ, ਸਾਂਸਦ ਕ੍ਰਿਸ਼ਣ ਲਾਲ ਪਵਾਰ ਅੰਬਾਲਾ ਕੈਂਟ, ਨਾਰਾਇਣਗੜ੍ਹ ਵਿਚ ਰਾਜ ਸਭਾ ਸਾਂਸਦ ਕਾਰਤਿਕੇਯ ਸ਼ਰਮਾ, ਭਿਵਾਨੀ ਵਿਚ ਸਾਂਸਦ ਧਰਮਬੀਰ ਸਿੰਘ, ਚਰਖੀ ਦਾਦਰੀ ਵਿਚ ਲੈਫਿਨੈਂਟ ਜਨਰਲ (ਸੇਵਾਮੁਕਤ) ਸਾਂਸਦ ਡੀ.ਪੀ. ਵਤਸ, ਹਾਂਸੀ ਵਿਚ ਸਾਂਸਦ ਬਿਜੇਂਦਰ ਸਿੰਘ, ਬਹਾਦੁਰਗੜ੍ਹ ਵਿਚ ਸਾਂਸਦ ਅਰਵਿੰਰ ਸ਼ਰਮਾ, ਸਫੀਦੋਂ ਵਿਚ ਸਾਂਸਦ ਰਮੇਸ਼ ਚੰਦਰ ਕੌਸ਼ਿਕ, ਇੰਦਰੀ ਵਿਚ ਸਾਂਸਦ ਸੰਜੈ ਭਾਟਿਆ, ਏਲਨਾਬਾਦ ਵਿਚ ਸਾਂਸਦ ਸੁਨਿਤ ਦੁਗੱਲ, ਸੋਨੀਪਤ ਵਿਚ ਸਾਂਸਦ ਨਾਇਬ ਸੈਣੀ, ਗੋਹਾਣਾ ਵਿਚ ਸਾਂਸਦ ਰਾਮਚੰਦਰ ਜਾਂਗੜਾ ਝੰਡਾ ਲਹਿਰਾਉਣਗੇ|
ਬੁਲਾਰੇ ਨੇ ਦੱਸਿਆ ਕਿ ਵਿਧਾਇਕ ਅਸੀਮ ਗੋਇਲ ਬਰਾੜਾ, ਧਨਸ਼ਾਮ ਸਰਾਫ ਸਿਵਾਨੀ, ਸੋਮਬੀਰ ਸਿੰਘ ਸਾਂਗਵਾਨ ਲੋਹਾਰੂ, ਸੀਮਾ ਤਿਰਖਾ ਬੜਖਲ, ਦੀਪਕ ਮੰਗਲਾ ਬੱਲਭਗੜ੍ਹ, ਵਿਨੋਦ ਭਯਾਣਾ ਰਤਿਆ, ਲੱਛਮਣ ਨਾਪਾ ਟੋਹਾਨਾ, ਸੰਜੈ ਸ਼ਰਮਾ ਮਾਨੇਸਰ, ਗੋਪਾਲ ਕਾਂਡਾ ਸੋਹਨਾ, ਨਰਿੰਦਰ ਗੁਪਤਾ ਪਟੌਦੀ, ਭਵਯ ਬਿਸ਼ਨੋਈ ਬਾਦਸ਼ਾਹਪੁਰ, ਰਾਜਕੁਮਾਰ ਗੌਤਮ ਬਰਵਾਲਾ, ਜੋਗੀਰਾਮ ਸਿਹਾਗ ਨਾਰਨੌਂਦ, ਸੁਧੀਰ ਸਿੰਗਲਾ ਬੇਰੀ, ਮਹਿਪਾਲ ਢਾਂਡਾ ਨਰਵਾਨਾ, ਦੁੜਾਰਾਮ ਉਚਾਨਾ, ਅਮਰਜੀਤ ਢਾਂਡਾ ਜੁਲਾਨਾ ਵਿਚ ਝੰਡਾ ਫਹਿਰਾਉਣਗੇ|
ਉਨ੍ਹਾਂ ਦੱਸਿਆ ਕਿ ਵਿਧਾਇਕ ਰਾਮ ਨਿਵਾਸ ਗੁਲਾਹ, ਇਸ਼ਵਰ ਸਿੰਘ ਕਲਾਇਤ, ਰਾਮ ਕੁਮਾਰ ਕਸ਼ਯਪ ਅਸੰਧ, ਹਰਵਿੰਦਰ ਕਲਿਆਣ ਘਰੋਂਡਾ, ਧਰਮਪਾਲ ਗੌਦਰ ਨੀਲੋਖੇੜੀ, ਰਣਧੀਰ ਸਿੰਘ ਗੋਲਨ ਪਿਹੋਵਾ, ਸੁਭਾਸ਼ ਸੁਧਾ ਲਾਡਵਾ, ਲੱਛਮਣ ਯਾਦਵ ਮਹੇਂਦਰਗੜ੍ਹ, ਪ੍ਰਵੀਨ ਡਾਗਰ ਕਨੀਨਾ, ਰਾਕੇਸ਼ ਦੋਲਤਾਬਾਦ ਨਾਂਗਲ ਚੌਧਰੀ, ਜਗਦੀਸ਼ ਨਯਯਰ ਫਿਰੋਜਪੁਰ ਝੀਰਕਾ, ਨਰਿੰਦਰ ਗੁਪਤਾ ਹੋਡਲ, ਰਾਜੇਸ਼ ਨਾਗਰ ਹਥੀਨ, ਪ੍ਰਮੋਦ ਵਿਜ ਸਮਾਲਖਾ, ਡਾ.ਕ੍ਰਿਸ਼ਣ ਲਾਲ ਮਿਢਾ ਇਸਰਾਨਾ, ਅਭੈ ਸਿੰਘ ਯਾਤਵ ਬਾਵਲ, ਸਤਯਪ੍ਰਕਾਸ਼ ਜਰਾਵਤਾ ਕੋਸਲੀ, ਸੀਤਾਰਾਮ ਯਾਦਵ ਸਾਂਪਲਾ, ਮੋਹਨ ਲਾਲ ਬੜੌਲੀ ਮਹਿਮ, ਨੈਨਾ ਸਿੰਘ ਚੌਟਾਲਾ ਡਬਵਾਲੀ, ਨਿਰਮਲ ਰਾਣੀ ਗੰਨੌਰ, ਨਯਨਪਾਲ ਰਾਵਤ ਖਰਖੌਦਾ, ਘਨਸ਼ਾਮ ਦਾਸ ਅਰੋੜਾ ਬਿਲਾਪੁਰ, ਲੀਲਾਰਾਮ ਰਾਦੌਰ ਅਤੇ ਰਾਮ ਕਾਲਾ ਛਛਰੌਲੀ ਉਪ-ਮੰਡਲ ਵਿਚ ਝੰਡਾ ਲਹਿਰਾਉਣਗੇ|
ਇਸ ਤਰ੍ਹਾਂ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਕਾਲਕਾ, ਜਿਲਾ ਪਰਿਸ਼ਦ ਹਿਸਾਰ ਦੇ ਪ੍ਰਧਾਨ ਸੋਨੂ ਸਿਹਾਗ ਬਵਾਨੀਖੇੜਾ, ਜਿਲਾ ਪਰਿਸ਼ਦ ਰਿਵਾੜੀ ਦੇ ਪ੍ਰਧਾਨ ਮਨੋਜ ਕੁਮਾਰ ਬਾਢੜਾ, ਜਿਲਾ ਪਰਿਸ਼ਦ ਝੱਜਰ ਦੇ ਪ੍ਰਧਾਨ ਕਪਤਾਨ ਸਿੰਘ ਬਾਦਲੀ, ਜਿਲਾ ਪਰਿਸ਼ਦ ਯਮੁਨਾਨਗਰ ਦੇ ਪ੍ਰਧਾਨ ਰਮੇਸ਼ ਚੰਦਰ ਸ਼ਾਹਬਾਦ, ਜਿਲਾ ਪਰਿਸ਼ਦ ਨੂਹ ਦੇ ਪ੍ਰਧਾਨ ਜਾਨ ਮਹੁੰਮਦ ਪੁੰਹਾਨਾ, ਜ਼ਿਲ੍ਹਾ ਪਰਿਸ਼ਦ ਮਹੇਂਦਰਗੜ੍ਹ ਦੇ ਪ੍ਰਧਾਨ ਡਾ.ਰਾਕੇਸ਼ ਕੁਮਾਰ ਤਾਵੜੂ, ਜਿਲਾ ਪਰਿਸ਼ਦ ਫਤਿਹਾਬਾਦ ਦੀ ਪ੍ਰਧਾਨ ਸੁਮਨ ਬਾਲਾ ਕਾਲਾਵਾਲੀ ਵਿਚ ਝੰਡਾ ਫਹਿਰਾਉਣਗੇ|