June 30, 2024 6:31 am
Republic Day

Republic Day 2024: ਗਣਤੰਤਰ ਦਿਹਾੜਾ 26 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ? ਜਾਣੋ ਪੂਰਾ ਇਤਿਹਾਸ

Republic Day 2024: ਪੂਰਾ ਭਾਰਤ ਅੱਜ ਲੋਕਤੰਤਰ ਦਾ ਆਪਣਾ ਸਭ ਤੋਂ ਵੱਡਾ ਤਿਉਹਾਰ 75ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਦੇਸ਼ ਭਰ ‘ਚ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਕਰਤੱਵਯ ਮਾਰਗ ‘ਤੇ ਸ਼ਾਨਦਾਰ ਪਰੇਡ ਹੁੰਦੀ ਹੈ, ਜਿਸ ਵਿੱਚ ਵੱਖ-ਵੱਖ ਸੂਬਿਆਂ ਦੀ ਝਾਕੀਆਂ ਹਿੱਸਾ ਲੈਂਦੀਆਂ ਹਨ। ਸਥਾਨ ਲੋਕਤੰਤਰ ਦੇ ਇਸ ਖੂਬਸੂਰਤ ਤਿਉਹਾਰ ‘ਤੇ ਪੂਰੇ ਦੇਸ਼ ਦੀ ਨਜ਼ਰ ਹੈ, ਕੁਝ ਲੋਕ ਟਿਕਟ ਖਰੀਦ ਕੇ ਇਸ ਨੂੰ ਦੇਖਣ ਜਾਂਦੇ ਹਨ, ਜਦਕਿ ਲੱਖਾਂ ਲੋਕ ਇਸ ਨੂੰ ਟੈਲੀਵਿਜ਼ਨ ‘ਤੇ ਲਾਈਵ ਟੈਲੀਕਾਸਟ ਰਾਹੀਂ ਦੇਖਦੇ ਹਨ।

ਗਣਤੰਤਰ ਦਿਹਾੜੇ (Republic Day)  ‘ਤੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਥਿਆਰਬੰਦ ਬਲਾਂ ਅਤੇ ਸਕੂਲੀ ਬੱਚਿਆਂ ਦੁਆਰਾ ਝੰਡਾ ਲਹਿਰਾਉਣ ਦੀਆਂ ਰਸਮਾਂ ਅਤੇ ਪਰੇਡ ਦਾ ਕਰਵਾਈ ਜਾਂਦੀ ਹੈ, ਜੋ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਫੌਜੀ ਤਾਕਤ ਦੀ ਇੱਕ ਰੰਗੀਨ ਤਸਵੀਰ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸ ਪਰੇਡ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰਪਤੀ ਕਰਦੇ ਹਨ। ਗਣਤੰਤਰ ਦਿਵਸ ਪਰੇਡ ਦਾ ਜਸ਼ਨ ਆਮ ਤੌਰ ‘ਤੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਯੁੱਧ ਸਮਾਰਕ ਦੇ ਦੌਰੇ ਨਾਲ ਸ਼ੁਰੂ ਹੁੰਦਾ ਹੈ।

ਇਸ ਦਿਨ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਸਮਝਣ ਤੋਂ ਬਾਅਦ ਕਿ ਗਣਤੰਤਰ ਦਿਵਸ ਸਿਰਫ਼ 26 ਜਨਵਰੀ (Republic Day) ਨੂੰ ਹੀ ਕਿਉਂ ਮਨਾਇਆ ਜਾਂਦਾ ਹੈ, ਤੁਹਾਡੇ ਮਨ ਵਿੱਚ ਇੱਕ ਸਵਾਲ ਜ਼ਰੂਰ ਆਇਆ ਹੋਵੇਗਾ ਕਿ 26 ਜਨਵਰੀ ਨੂੰ ਹੀ ਕਿਉਂ, ਕਿਸੇ ਹੋਰ ਦਿਨ ਕਿਉਂ ਨਹੀਂ? ਜਦੋਂ ਕਿ ਆਜ਼ਾਦੀ ਤੋਂ ਪਹਿਲਾਂ ਦੇਸ਼ ਦਾ ਆਜ਼ਾਦੀ ਦਿਵਸ ਕਿਸੇ ਹੋਰ ਦਿਨ ਮਨਾਇਆ ਜਾਂਦਾ ਸੀ। ਇਸ ਦੇ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ।

ਅੱਜ ਦੇਸ਼ ਭਰ ‘ਚ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਹਾਲਾਂਕਿ, ਸੰਵਿਧਾਨ ਨੂੰ ਅਧਿਕਾਰਤ ਤੌਰ ‘ਤੇ ਸੰਵਿਧਾਨ ਸਭਾ ਦੁਆਰਾ 26 ਨਵੰਬਰ, 1949 ਨੂੰ, ਉਸ ਤਾਰੀਖ ਤੋਂ ਪਹਿਲਾਂ ਹੀ ਤਿਆਰ ਕਰ ਲਿਆ ਸੀ। ਫਿਰ 26 ਜਨਵਰੀ ਨੂੰ ਹੀ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ? ਇਸ ਦਾ ਜਵਾਬ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਹੈ, ਇਹ ਤਾਰੀਖ਼ 1930 ਤੋਂ ਬਹੁਤ ਮਹੱਤਵ ਰੱਖਦੀ ਹੈ।

“ਪੂਰਨ ਸਵਰਾਜ” ਦੀ ਘੋਸ਼ਣਾ

Purna Swaraj Resolution --Reasons for Purna Swaraj

26 ਜਨਵਰੀ 1930 ਨੂੰ, “ਪੂਰਨ ਸਵਰਾਜ” ਦੀ ਘੋਸ਼ਣਾ ਕੀਤੀ ਸੀ, ਜੋ ਕਿ ਭਾਰਤ ਦੀ ਆਜ਼ਾਦੀ ਦਾ ਆਖਰੀ ਪੜਾਅ ਸੀ, ਤਾਂ ਜੋ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕੀਤਾ ਜਾ ਸਕੇ। ਭਾਰਤ ਦੇ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਭਾਰਤ ਨੂੰ ਇੱਕ ਸੁਤੰਤਰ ਰਾਜ ਘੋਸ਼ਿਤ ਕਰਨ ਲਈ 15 ਅਗਸਤ ਨੂੰ ਆਪਣੀ ਪਸੰਦ ਦੇ ਦਿਨ ਵਜੋਂ ਚੁਣਿਆ ਸੀ। ਇਸ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਨੇ ਮਿੱਤਰ ਦੇਸ਼ਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ।

ਇਸੇ ਲਈ ਬ੍ਰਿਟਿਸ਼ ਸਰਕਾਰ ਨੇ 15 ਅਗਸਤ ਦਾ ਦਿਨ ਚੁਣਿਆ। ਭਾਵੇਂ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ, ਪਰ ਭਾਰਤ ਦਾ ਆਪਣਾ ਸੰਵਿਧਾਨ ਨਹੀਂ ਸੀ। ਇਹ ਸੰਵਿਧਾਨ 26 ਨਵੰਬਰ 1949 ਨੂੰ ਤਿਆਰ ਕੀਤਾ ਗਿਆ ਅਤੇ ਅਪਣਾਇਆ ਗਿਆ ਅਤੇ ਸੰਵਿਧਾਨ 26 ਜਨਵਰੀ 1950 ਨੂੰ ਕਈ ਕਾਰਨਾਂ ਕਰਕੇ ਲਾਗੂ ਹੋਇਆ।

26 ਜਨਵਰੀ (Republic Day) ਨੂੰ ਸੰਵਿਧਾਨ ਲਾਗੂ ਕਰਨ ਦਾ ਇੱਕ ਹੋਰ ਮੁੱਖ ਕਾਰਨ ਸੀ, ਇਸ ਦਿਨ 1930 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਭਾਰਤ ਦੀ ਪੂਰਨ ਆਜ਼ਾਦੀ ਦਾ ਐਲਾਨ ਕੀਤਾ ਸੀ। ਭਾਰਤ ਦਾ ਝੰਡਾ 31 ਦਸੰਬਰ 1929 ਨੂੰ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਜਵਾਹਰ ਲਾਲ ਨਹਿਰੂ ਦੁਆਰਾ ਲਹਿਰਾਇਆ ਗਿਆ ਸੀ। ਕਾਂਗਰਸ ਨੇ ਭਾਰਤ ਦੇ ਲੋਕਾਂ ਨੂੰ 26 ਜਨਵਰੀ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਣ ਲਈ ਕਿਹਾ ਗਿਆ ।

ਸਾਲ 1929 ਵਿੱਚ, ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਕਿ ਬ੍ਰਿਟਿਸ਼ ਸਰਕਾਰ ਨੂੰ 26 ਜਨਵਰੀ, 1930 ਤੱਕ ਭਾਰਤ ਨੂੰ ਡੋਮੀਨੀਅਨ ਦਾ ਦਰਜਾ ਦੇ ਦੇਣਾ ਚਾਹੀਦਾ ਹੈ। ਇਸ ਦਿਨ ਪਹਿਲੀ ਵਾਰ ਭਾਰਤ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ।

ਸੰਵਿਧਾਨ ਦੀ ਖਰੜਾ ਕਮੇਟੀ ਦਾ ਗਠਨ

ਦੇਸ਼ ਦਾ ਸੰਵਿਧਾਨ ਬਣਾਉਣ ਵਾਲੀ ਪਹਿਲੀ ਅਸੈਂਬਲੀ 9 ਦਸੰਬਰ 1946 ਨੂੰ ਸੰਸਦ ਭਵਨ ਵਿੱਚ ਹੋਈ। ਸੰਵਿਧਾਨ ਨੂੰ ਬਣਾਉਣ ਵਿੱਚ ਕੁੱਲ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ। ਇਸ ਸਮੇਂ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸੰਵਿਧਾਨ ਦੀ ਖਰੜਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਅਤੇ ਡਾ: ਰਾਜੇਂਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦਾ ਪ੍ਰਧਾਨ ਬਣਾਇਆ ਗਿਆ।

ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਸੰਵਿਧਾਨ ਸਭਾ ਵਿੱਚ ਵੱਖ-ਵੱਖ ਵਿਸ਼ਿਆਂ ਲਈ 8 ਵੱਡੀਆਂ ਕਮੇਟੀਆਂ ਅਤੇ 15 ਛੋਟੀਆਂ ਕਮੇਟੀਆਂ ਬਣਾਈਆਂ ਗਈਆਂ ਸਨ। ਇਸ ਨੇ ਸੰਵਿਧਾਨ ਦੇ ਗਠਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ 11 ਇਜਲਾਸ ਕਰਵਾਏ ਕੀਤੇ। ਖਰੜਾ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਕੇ.ਐਮ. ਮੁਨਸ਼ੀ, ਸਈਅਦ ਮੁਹੰਮਦ ਸਾਦੁੱਲਾ, ਅੱਲਾਦੀ ਕ੍ਰਿਸ਼ਨਾਸਵਾਮੀ ਅਈਅਰ, ਗੋਪਾਲ ਸਵਾਮੀ ਆਇੰਗਰ, ਐਨ. ਮਾਧਵ ਰਾਓ (ਜਿਸ ਨੇ ਬੀ. ਐਲ. ਮਿੱਤਰ ਦੀ ਥਾਂ ਲਈ), ਅਤੇ ਟੀ.ਟੀ. ਰਾਮਕ੍ਰਿਸ਼ਨ ਚਾਰੀ (ਜਿਸ ਨੇ ਡੀ.ਪੀ. ਖੇਤਾਨ ਦੀ ਥਾਂ ਲਈ)। ਉਸ ਡਰਾਫਟ ਸੰਵਿਧਾਨ ਵਿੱਚ 315 ਅਨੁਛੇਦ ਸਨ, ਜਿਨ੍ਹਾਂ ਨੂੰ ਲਗਭਗ 18 ਭਾਗਾਂ ਅਤੇ ਅੱਠ ਅਨੁਸੂਚੀਆਂ ਵਿੱਚ ਵੰਡਿਆ ਗਿਆ ਸੀ।

ਅੱਜ ਦੇਸ਼ ਵਿੱਚ ਜਿਸ ਸੰਵਿਧਾਨ ਅਨੁਸਾਰ ਕੰਮ ਹੋ ਰਿਹਾ ਹੈ, ਉਸ ਦਾ ਖਰੜਾ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਸੰਬੰਧਿਤ ਕਮੇਟੀ ਮੈਂਬਰਾਂ ਨੇ ਤਿਆਰ ਕੀਤਾ ਸੀ, ਡਾ: ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਬਹੁਤ ਸਾਰੇ ਸੁਧਾਰਾਂ ਅਤੇ ਤਬਦੀਲੀਆਂ ਤੋਂ ਬਾਅਦ, ਕਮੇਟੀ ਦੇ 308 ਮੈਂਬਰਾਂ ਨੇ 24 ਜਨਵਰੀ 1950 ਨੂੰ ਕਾਨੂੰਨ ਦੀਆਂ ਦੋ ਹੱਥ ਲਿਖਤ ਕਾਪੀਆਂ ‘ਤੇ ਦਸਤਖਤ ਕੀਤੇ, ਜਿਸ ਤੋਂ ਬਾਅਦ ਦੋ ਦਿਨ ਬਾਅਦ 26 ਜਨਵਰੀ ਨੂੰ ਇਸ ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ।

ਭਾਰਤ ਦੇ ਸੰਵਿਧਾਨ ਨੂੰ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਮੰਨਿਆ ਜਾਂਦਾ ਹੈ। ਇਸ ਦੇ ਕੁੱਲ 25 ਭਾਗ ਹਨ, ਜਿਸ ਦੇ ਅਧੀਨ 448 ਧਾਰਾਵਾਂ ਅਤੇ 12 ਅਨੁਛੇਦ ਹਨ। ਤੁਹਾਨੂੰ ਸੰਵਿਧਾਨ ਦੇ ਅੰਗਰੇਜ਼ੀ ਸੰਸਕਰਣ ਵਿੱਚ ਲਗਭਗ 117,369 ਸ਼ਬਦ ਮਿਲਣਗੇ। ਹਾਲਾਂਕਿ ਸਮੇਂ ਸਮੇਂ ਇਸ ‘ਚ ਸੋਧ ਹੁੰਦਾ ਰਹਿੰਦਾ ਹੈ |

26 ਜਨਵਰੀ (Republic Day) ਦੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਇਸੇ ਦਿਨ ਭਾਰਤ ਨੂੰ ਲੋਕਤੰਤਰੀ ਪਛਾਣ ਦਿੱਤੀ ਗਈ। ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ, ਪਹਿਲਾਂ ਤੋਂ ਮੌਜੂਦ ਬ੍ਰਿਟਿਸ਼ ਕਾਨੂੰਨ ਗਵਰਨਮੈਂਟ ਆਫ ਇੰਡੀਆ ਐਕਟ (1935) ਨੂੰ ਭਾਰਤੀ ਸੰਵਿਧਾਨ ਦੁਆਰਾ ਭਾਰਤ ਦੇ ਸੰਚਾਲਨ ਦਸਤਾਵੇਜ਼ ਵਜੋਂ ਬਦਲ ਦਿੱਤਾ ਗਿਆ ਸੀ। ਇਸ ਲਈ ਹਰ ਸਾਲ ਅਸੀਂ ਭਾਰਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ।

ਡਾ. ਰਾਜਿੰਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਭਾਰਤ 26 ਜਨਵਰੀ 1950 ਨੂੰ ਸਵੇਰੇ 10:18 ਵਜੇ ਗਣਤੰਤਰ ਰਾਸ਼ਟਰ ਬਣਿਆ । ਠੀਕ 6 ਮਿੰਟ ਬਾਅਦ 10:24 ‘ਤੇ, ਡਾ: ਰਾਜੇਂਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦਿਨ ਡਾ: ਰਾਜੇਂਦਰ ਪ੍ਰਸਾਦ ਰਾਸ਼ਟਰਪਤੀ ਦੇ ਤੌਰ ‘ਤੇ ਪਹਿਲੀ ਵਾਰ ਇੱਕ ਗੱਡੀ ਵਿੱਚ ਰਾਸ਼ਟਰਪਤੀ ਭਵਨ ਤੋਂ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਫੌਜ ਦੀ ਸਲਾਮੀ ਲਈ ਅਤੇ ਪਹਿਲੀ ਵਾਰ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦਿਨ ਅਸੀਂ ਭਾਰਤੀ ਤਿਰੰਗੇ ਨੂੰ ਲਹਿਰਾਉਣ ਦੇ ਨਾਲ-ਨਾਲ ਰਾਸ਼ਟਰੀ ਗੀਤ ਅਤੇ ਗਾਨ ਦੇ ਨਾਲ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ |

January 26, 1950: How India observed its first Republic Day | Explained  News - The Indian Express