ਚੰਡੀਗੜ੍ਹ, 3 ਅਗਸਤ 2024: ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ (Baba Buddha Sahib Ji) ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਨੂੰ ਆਉਣ ਵਾਲੇ ਚਾਰੇ ਰਸਤਿਆਂ ‘ਤੇ ਧਾਰਮਿਕ ਦਿੱਖ ਵਾਲੇ ਗੇਟ ਬਣਾਏ ਜਾਣਗੇ | ਉਨ੍ਹਾਂ ਦੱਸਿਆ ਕਿ PWD ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਬਣਾਏ ਜਾ ਰਹੇ ਇਨ੍ਹਾਂ ਗੇਟਾਂ ਦੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਿੱਖ ਧਰਮ ‘ਚ ਬਾਬਾ ਬੁੱਢਾ ਸਾਹਿਬ ਜੀ ਦਾ ਅਹਿਮ ਸਥਾਨ ਹੈ | ਉਨ੍ਹਾਂ ਕਿਹਾ ਕਿ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦਾ ਸ਼ਹਿਰ ਹੈ ਅਤੇ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਰਮਦਾਸ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਦੱਸਿਆ ਕਿ 4 ਕਰੋੜ ਦੀ ਲਾਗਤ ਨਾਲ ਇਹ ਗੇਟ ਤਿਆਰ ਕੀਤੇ ਜਾਣਗੇ | ਇਸਦੇ ਨਾਲ ਹੀ ਰਮਦਾਸ ਸ਼ਹਿਰ ਦੇ ਵਿਕਾਸ ਲਈ 9 ਕਰੋੜ ਖਰਚੇ ਜਾਣਗੇ |
ਦਸੰਬਰ 4, 2025 11:45 ਪੂਃ ਦੁਃ




