Mallikarjun Kharge

ਧਰਮ ਨੂੰ ਰਾਜਨੀਤੀ ‘ਚ ਨਹੀਂ ਲਿਆਉਣਾ ਚਾਹੀਦਾ, ਦੋਵੇਂ ਵੱਖੋ-ਵੱਖਰੇ ਵਿਸ਼ੇ: ਮਲਿਕਾਰਜੁਨ ਖੜਗੇ

ਚੰਡੀਗੜ੍ਹ, 31 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆਕੁਮਾਰੀ ਵਿੱਚ ਹਨ। ਉਹ ਇੱਥੇ ਵਿਵੇਕਾਨੰਦ ਮੈਮੋਰੀਅਲ ਵਿੱਚ ਤਿੰਨ ਦਿਨ ਸਿਮਰਨ ਕਰਨਗੇ। ਇਸ ‘ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਰਮ ਨੂੰ ਰਾਜਨੀਤੀ ਵਿੱਚ ਨਹੀਂ ਲਿਆਉਣਾ ਚਾਹੀਦਾ। ਰਾਜਨੀਤੀ ਅਤੇ ਧਰਮ ਵੱਖੋ-ਵੱਖਰੇ ਵਿਸ਼ੇ ਹਨ।

ਮਲਿਕਾਰਜੁਨ ਖੜਗੇ (Mallikarjun Kharge)  ਦਾ ਕਹਿਣਾ ਹੈ ਕਿ ਕੰਨਿਆਕੁਮਾਰੀ ‘ਚ ਪੀਐਮ ਮੋਦੀ ਕੀ ਡਰਾਮਾ ਕਰ ਰਹੇ ਹਨ, ਉੱਥੇ 10 ਹਜ਼ਾਰ ਦੇ ਕਰੀਬ ਲੋਕ ਹਨ। ਇਹ ਦੇਸ਼ ਦੇ ਪੈਸੇ ਦੀ ਬਰਬਾਦੀ ਹੈ। ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ। ਇਸ ਦਾ ਖਰਚਾ ਕੌਣ ਚੁੱਕੇਗਾ? ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ ਇੰਨਾ ਹੀ ਵਿਸ਼ਵਾਸ ਹੈ ਤਾਂ ਆਪਣੇ ਘਰ ‘ਚ ਹੀ ਇਹ ਕੰਮ ਕਰਨਾ ਚਾਹੀਦਾ ਹੈ |ਇਸਦਾ ਖਰਚਾ ਆਪਣੀ ਜੇਬ ਵਿੱਚੋਂ ਚੁੱਕਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਪੀਐਮ ਮੋਦੀ ਵੀਰਵਾਰ ਨੂੰ ਕੰਨਿਆਕੁਮਾਰੀ ਪਹੁੰਚੇ। ਪ੍ਰਧਾਨ ਮੰਤਰੀ ਦੱਖਣੀ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਸਫੈਦ ਧੋਤੀ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਕੰਨਿਆਕੁਮਾਰੀ ਪਹੁੰਚ ਕੇ ਭਗਵਤੀ ਅਮੰਨ ਮੰਦਰ ‘ਚ ਪੂਜਾ ਅਰਚਨਾ ਕੀਤੀ। ਜਿਕਰਯੋਗ ਹੈ ਕਿ ਆਮ ਚੋਣਾਂ ਦੀ ਮੁਹਿੰਮ ਖਤਮ ਹੋਣ ਤੋਂ ਬਾਅਦ ਪੀਐਮ ਮੋਦੀ ਹਰ ਵਾਰ ਅਧਿਆਤਮਕ ਯਾਤਰਾ ‘ਤੇ

Scroll to Top