Rahul Gandhi

ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਝਾਰਖੰਡ ਹਾਈਕੋਰਟ ਵੱਲੋਂ ਰਾਹਤ, ਦੰਡਕਾਰੀ ਕਾਰਵਾਈ ‘ਤੇ ਲਗਾਈ ਰੋਕ

ਚੰਡੀਗੜ੍ਹ 04 ਜੁਲਾਈ, 2023: ਮਾਣਹਾਨੀ ਮਾਮਲੇ ‘ਚ ਫਸੇ ਰਾਹੁਲ ਗਾਂਧੀ (Rahul Gandhi) ਨੂੰ ਝਾਰਖੰਡ ਹਾਈਕੋਰਟ ਤੋਂ ਰਾਹਤ ਮਿਲੀ ਹੈ। ਦਰਅਸਲ, ਹਾਈਕੋਰਟ ਨੇ ਮੰਗਲਵਾਰ 4 ਜੁਲਾਈ ਨੂੰ ਸੁਣਵਾਈ ਕਰਦੇ ਹੋਏ ਰਾਹੁਲ ਗਾਂਧੀ ਦੇ ਖਿਲਾਫ ਦੰਡਕਾਰੀ ਕਾਰਵਾਈ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਹਾਈਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 16 ਅਗਸਤ ਨੂੰ ਕਰੇਗਾ।

ਦਰਅਸਲ, ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਾਂਚੀ ਦੇ ਮੁਰਹਾਬਾਦੀ ‘ਚ ਹੋਈ ਚੋਣ ਸਭਾ ‘ਚ ਅਜਿਹੀ ਟਿੱਪਣੀ ਕੀਤੀ ਸੀ ਕਿ ‘ਮੋਦੀ ਨਾਮ ਵਾਲੇ ਸਭੀ ਚੋਰ ਹੋਤੇ ਹੈ’ ‘ਤੇ ਸੰਸਦ ਮੈਂਬਰ-ਵਿਧਾਇਕ ਵਿਸ਼ੇਸ਼ ਜੱਜ ਅਨਾਮਿਕਾ ਕਿਸਕੂ ਦੀ ਅਦਾਲਤ ‘ਚ 16 ਜੂਨ ਨੂੰ ਸੁਣਵਾਈ ਹੋਈ ਸੀ । ਉਦੋਂ ਰਾਹੁਲ ਗਾਂਧੀ ਦੇ ਵਕੀਲ ਨੇ ਅਦਾਲਤ ਤੋਂ 15 ਦਿਨਾਂ ਦਾ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ 4 ਜੁਲਾਈ ਤੈਅ ਕੀਤੀ ਸੀ।

ਕੀ ਹੈ ਮੋਦੀ ਸਰਨੇਮ ਮਾਮਲਾ ?

ਇਹ ਮਾਮਲਾ 2019 ਦਾ ਹੈ। ਇਸ ਦੌਰਾਨ ਰਾਂਚੀ ਦੇ ਮੁਰਹਾਬਾਦੀ ਮੈਦਾਨ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ (Rahul Gandhi) ਨੇ ਨਰਿੰਦਰ ਮੋਦੀ, ਨੀਰਵ ਮੋਦੀ ਅਤੇ ਲਲਿਤ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ‘ਸਾਰੇ ਮੋਦੀ ਸਰਨੇਮ ਵਾਲੇ ਚੋਰ ਹਨ’। ਇਸ ਸਬੰਧੀ ਵਕੀਲ ਪ੍ਰਦੀਪ ਮੋਦੀ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਦੀ ਟਿੱਪਣੀ ਤੋਂ ਪੂਰਾ ਮੋਦੀ ਭਾਈਚਾਰਾ ਦੁਖੀ ਹੈ, ਇਸ ਲਈ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

Scroll to Top