ਚੰਡੀਗੜ੍ਹ, 29 ਜੂਨ 2024: (Airtel, Jio, Vi) ਟੈਲੀਕੋਮ ਕੰਪਨੀਆਂ ਨੇ ਆਪਣੇ ਪਲਾਨ ਦੇ ਰੇਟ ‘ਚ ਵਾਧਾ ਕੀਤਾ ਹੈ | ਰਿਲਾਇੰਸ ਜੀਓ (Reliance Jio), ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਨਵੇਂ ਪਲਾਨ ਦੀ ਨਵੀਂ ਸੂਚੀ ਜਾਰੀ ਕੀਤੀ ਹੈ।ਕੰਪਨੀਆਂ ਦੇ ਨਵੇਂ ਟੈਰਿਫ ਪਲਾਨ 3 ਜੁਲਾਈ, 2024 ਤੋਂ ਲਾਗੂ ਹੋਣਗੇ।
ਰਿਲਾਇੰਸ ਜਿਓ ਦੇ ਮਹੀਨਾਵਾਰ ਪਲਾਨ ਦੇ ਤਹਿਤ, ਜੋ ਪਹਿਲਾਂ 155 ਰੁਪਏ ਸੀ, ਹੁਣ ਤੁਹਾਨੂੰ 189 ਰੁਪਏ ਦਾ ਭੁਗਤਾਨ ਕਰਨ ਪਵੇਗਾ। ਇਸ ਪਲਾਨ ‘ਚ ਤੁਹਾਨੂੰ 2 ਜੀਬੀ ਡੇਟਾ, ਅਸੀਮਤ ਵੌਇਸ ਕਾਲ ਅਤੇ ਐਸਐਮਐਸ ਦਾ ਲਾਭ ਮਿਲਦਾ । ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਹੁਣ 209 ਰੁਪਏ ਵਾਲੇ ਪਲਾਨ ਲਈ 249 ਰੁਪਏ ਦਾ ਭੁਗਤਾਨ ਕਰਨ ਪਵੇਗਾ। 239 ਰੁਪਏ ਵਾਲੇ ਪਲਾਨ ਲਈ 299 ਰੁਪਏ, 299 ਰੁਪਏ ਵਾਲੇ ਪਲਾਨ ਲਈ 349 ਰੁਪਏ ਦਾ ਭੁਗਤਾਨ ਕਰਨੇ ਪੈਣਗੇ । 349 ਰੁਪਏ ਵਾਲੇ ਪਲਾਨ ਲਈ 399 ਰੁਪਏ, ਇਸ ਦੇ ਨਾਲ ਹੀ 399 ਰੁਪਏ ਵਾਲੇ ਪਲਾਨ ਲਈ ਹੁਣ 449 ਰੁਪਏ ਦਾ ਭੁਗਤਾਨ ਕਰਨ ਪਵੇਗਾ |
ਵੋਡਾਫੋਨ ਆਈਡੀਆ (Vodafone Idea) ਦਾ 179 ਰੁਪਏ ਦੇ ਪਲਾਨ ਲਈ ਹੁਣ 199 ਰੁਪਏ ਦਾ ਰੁਪਏ ਦਾ ਭੁਗਤਾਨ ਕਰਨ ਪਵੇਗਾ। 459 ਰੁਪਏ ਵਾਲੇ 84 ਦਿਨਾਂ ਵਾਲੇ ਪਲਾਨ ਦੀ ਕੀਮਤ ਹੁਣ 509 ਰੁਪਏ ਕਰ ਦਿੱਤੀ ਹੈ। ਇਸ ਪਲਾਨ ‘ਚ ਕੁੱਲ 6 ਜੀਬੀ ਡਾਟਾ ਮਿਲਦਾ ਹੈ। ਵੋਡਾਫੋਨ ਆਈਡੀਆ ਦੇ 1,799 ਰੁਪਏ ਦਾ ਇੱਕ ਸਾਲ ਦੇ ਪਲਾਨ ਲਈ ਹੁਣ 1,999 ਦਾ ਭੁਗਤਾਨ ਕਰਨ ਪਵੇਗਾ । ਇਸ ‘ਚ ਕੁੱਲ 24 ਜੀਬੀ ਡਾਟਾ ਮਿਲਦਾ ਹੈ। 269 ਰੁਪਏ ਵਾਲੇ ਪਲਾਨ ਲਈ ਹੁਣ 299 ਰੁਪਏ, 299 ਰੁਪਏ ਵਾਲੇ ਪਲਾਨ ਹੁਣ 349 ਰੁਪਏ ਅਤੇ 319 ਰੁਪਏ ਵਾਲਾ ਪਲਾਨ ਹੁਣ 379 ਰੁਪਏ ਦਾ ਭੁਗਤਾਨ ਕਰਨ ਪਵੇਗਾ |
ਇਸਦੇ ਨਾਲ ਹੀ ਏਅਰਟੈੱਲ (Airtel) ਦੇ 179 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 199 ਰੁਪਏ ਕਰ ਦਿੱਤੀ ਹੈ। ਇਸ ‘ਚ ਕੁੱਲ 2 ਜੀਬੀ ਡਾਟਾ, ਰੋਜ਼ਾਨਾ 100 ਮੈਸੇਜ ਅਤੇ ਅਨਲਿਮਟਿਡ ਕਾਲਿੰਗ 28 ਦਿਨਾਂ ਦੀ ਵੈਧਤਾ ਮਿਲਦੀ ਹੈ । 455 ਰੁਪਏ ਵਾਲਾ ਪਲਾਨ ਹੁਣ 509 ਰੁਪਏ ਦਾ, ਇਸ ਦੀ ਵੈਧਤਾ 84 ਦਿਨਾਂ ਦੀ ਹੈ ਅਤੇ ਕੁੱਲ 6 ਜੀਬੀ ਡਾਟਾ ਮਿਲਦਾ ਹੈ। 265 ਰੁਪਏ ਵਾਲਾ ਪਲਾਨ ਲਈ 299 ਰੁਪਏ ਦੇਣੇ ਪੈਣਗੇ, ਇਸਦੇ ਮਲ੍ਹੀ 299 ਰੁਪਏ ਵਾਲਾ ਪਲਾਨ 349 ਰੁਪਏ, 359 ਰੁਪਏ ਵਾਲੇ ਪਲਾਨ ਲਈ 409 ਰੁਪਏ ਅਤੇ 399 ਰੁਪਏ ਵਾਲਾ ਪਲਾਨ ਲਈ 449 ਰੁਪਏ ਦੇਣੇ ਪੈਣਗੇ |