July 7, 2024 11:39 am
Reliance Jio

ਰਿਲਾਇੰਸ ਜੀਓ ਵਲੋਂ ਅੰਮ੍ਰਿਤਸਰ ਸਮੇਤ 50 ਸ਼ਹਿਰਾਂ ‘ਚ 5ਜੀ ਸੇਵਾਵਾਂ ਦੀ ਸ਼ੁਰੂਆਤ

ਮੁੰਬਈ/ਚੰਡੀਗੜ੍ਹ, 24 ਜਨਵਰੀ 2023: ਰਿਲਾਇੰਸ ਜੀਓ (Reliance Jio) ਨੇ ਅੱਜ ਦੇਸ਼ ਦੇ 50 ਸ਼ਹਿਰਾਂ ਵਿੱਚ ਆਪਣੀਆਂ ਸੱਚੀਆਂ 5ਜੀ ਸੇਵਾਵਾਂ ਦੀ ਸਭ ਤੋਂ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਦੇ ਨਾਲ 184 ਸ਼ਹਿਰਾਂ ਵਿੱਚ ਜਿਓ ਉਪਭੋਗਤਾ ਹੁਣ ਪੰਜਵੀਂ ਪੀੜ੍ਹੀ ਦੀਆਂ ਮੋਬਾਈਲ ਸੇਵਾਵਾਂ ਦਾ ਆਨੰਦ ਲੈ ਰਹੇ ਹਨ। ਕੰਪਨੀ ਦੇ ਬਿਆਨ ਮੁਤਾਬਕ ਇਹ ਸੇਵਾ 50 ਸ਼ਹਿਰ ਅੰਮ੍ਰਿਤਸਰ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੋਆ, ਹਰਿਆਣਾ, ਝਾਰਖੰਡ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਰਾਜਸਥਾਨ ਅਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ਅਤੇ ਸ਼ਹਿਰਾਂ ਵਿਚ ਕੀਤੀ ਗਈ ਹੈ |

ਇਹਨਾਂ ਸ਼ਹਿਰਾਂ ਵਿੱਚ ਜੀਓ ਉਪਭੋਗਤਾਵਾਂ ਨੂੰ ਮੰਗਲਵਾਰ ਤੋਂ ਬਿਨਾਂ ਕਿਸੇ ਵਾਧੂ ਕੀਮਤ ਦੇ 1 Gbps ਸਪੀਡ ‘ਤੇ ਅਸੀਮਤ ਡੇਟਾ ਦਾ ਅਨੁਭਵ ਕਰਨ ਲਈ ਜੀਓ ਵੈਲਕਮ ਆਫਰ ਲਈ ਸੱਦਾ ਦਿੱਤਾ ਜਾਵੇਗਾ। ਜੀਓ ਦੇ ਬੁਲਾਰੇ ਨੇ ਕਿਹਾ, “ਅਸੀਂ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੋਆ, ਝਾਰਖੰਡ, ਕਰਨਾਟਕ, ਕੇਰਲ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਰਾਜ ਸਰਕਾਰਾਂ ਦੇ ਬਹੁਤ ਧੰਨਵਾਦੀ ਹਾਂ।