Reliance Jio:

ਰਿਲਾਇੰਸ ਜੀਓ ਨੇ ਜਲੰਧਰ, ਫਗਵਾੜਾ ਸਮੇਤ 34 ਸ਼ਹਿਰਾਂ ‘ਚ 5ਜੀ ਸੇਵਾਵਾਂ ਕੀਤੀਆਂ ਲਾਂਚ

ਚੰਡੀਗੜ੍ਹ, 31 ਜਨਵਰੀ 2023: ਰਿਲਾਇੰਸ ਜੀਓ (Reliance Jio) ਨੇ ਮੰਗਲਵਾਰ ਨੂੰ 13 ਰਾਜਾਂ ਦੇ 34 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਹੁਣ ਜਲੰਧਰ ਅਤੇ ਫਗਵਾੜਾ ਵੀ ਸ਼ਾਮਲ ਹੈ। ਇਸ ਨਾਲ ਜਿਓ ਟਰੂ 5ਜੀ ਨੈੱਟਵਰਕ ਨਾਲ ਜੁੜੇ ਸ਼ਹਿਰਾਂ ਦੀ ਗਿਣਤੀ 225 ਹੋ ਗਈ ਹੈ। ਹਾਲ ਹੀ ਵਿੱਚ ਰਿਲਾਇੰਸ ਨੇ ਉੱਤਰ ਪੂਰਬੀ ਸ਼ਿਲਾਂਗ, ਇੰਫਾਲ, ਆਈਜ਼ੌਲ, ਅਗਰਤਲਾ, ਈਟਾਨਗਰ, ਕੋਹਿਮਾ ਅਤੇ ਦੀਮਾਪੁਰ ਦੇ ਛੇ ਰਾਜਾਂ ਵਿੱਚ ਆਪਣੀਆਂ 5ਜੀ ਨੈੱਟਵਰਕ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਕੰਪਨੀ ਨੇ ਅੱਜ ਤਾਮਿਲਨਾਡੂ ਤੋਂ ਸਭ ਤੋਂ ਵੱਧ 8 ਸ਼ਹਿਰਾਂ ਨੂੰ 5ਜੀ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੋਂ ਛੇ ਸ਼ਹਿਰ, ਅਸਾਮ ਅਤੇ ਤੇਲੰਗਾਨਾ ਤੋਂ ਤਿੰਨ-ਤਿੰਨ, ਛੱਤੀਸਗੜ੍ਹ, ਹਰਿਆਣਾ, ਮਹਾਰਾਸ਼ਟਰ, ਉੜੀਸਾ ਅਤੇ ਪੰਜਾਬ ਤੋਂ ਦੋ-ਦੋ ਸ਼ਹਿਰ ਜੁੜੇ ਹੋਏ ਹਨ। ਬਿਹਾਰ ਦਾ ਗਯਾ, ਰਾਜਸਥਾਨ ਦਾ ਅਜਮੇਰ, ਕਰਨਾਟਕ ਦਾ ਚਿਤਰਦੁਰਗ ਅਤੇ ਉੱਤਰ ਪ੍ਰਦੇਸ਼ ਦਾ ਮਥੁਰਾ ਸ਼ਹਿਰ ਵੀ ਸੂਚੀ ਵਿੱਚ ਸ਼ਾਮਲ ਹਨ।

ਰਿਲਾਇੰਸ ਜੀਓ (Reliance Jio) ਇਹਨਾਂ ਵਿੱਚੋਂ ਜ਼ਿਆਦਾਤਰ ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਆਪਰੇਟਰ ਬਣ ਗਿਆ ਹੈ। ਇਨ੍ਹਾਂ ਸ਼ਹਿਰਾਂ ਦੇ ਜੀਓ ਉਪਭੋਗਤਾਵਾਂ ਨੂੰ ਜੀਓ ਵੈਲਕਮ ਆਫਰ ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦੇ ਗਏ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1 Gbps ਪਲੱਸ ਸਪੀਡ ‘ਤੇ ਅਸੀਮਤ ਡੇਟਾ ਮਿਲੇਗਾ।

ਜੀਓ ਦੇ ਬੁਲਾਰੇ ਨੇ ਕਿਹਾ ਕਿ “ਅਸੀਂ 34 ਨਵੇਂ ਸ਼ਹਿਰਾਂ ਵਿੱਚ Jio True 5G ਲਾਂਚ ਕਰਨ ਲਈ ਬਹੁਤ ਉਤਸ਼ਾਹਿਤ ਹਾਂ। Jio ਦੇ TrueG ਦੁਆਰਾ ਕਵਰ ਕੀਤੇ ਜਾਣ ਵਾਲੇ ਸ਼ਹਿਰਾਂ ਦੀ ਕੁੱਲ ਗਿਣਤੀ 225 ਹੋ ਗਈ ਹੈ। ਜੀਓ ਨੇ ਬੀਟਾ ਟ੍ਰਾਇਲ ਲਾਂਚ ਦੇ ਸਿਰਫ 120 ਦਿਨਾਂ ਦੇ ਅੰਦਰ 225 ਸ਼ਹਿਰਾਂ ਵਿੱਚ ਲਾਂਚ ਕਰਨ ਦਾ ਰਿਕਾਰਡ ਬਣਾਇਆ ਹੈ। ਅਸੀਂ ਪੂਰੇ ਦੇਸ਼ ਵਿੱਚ ਟਰੂ 5ਜੀ ਰੋਲਆਊਟ ਦੀ ਸਪੀਡ ਵਧਾ ਦਿੱਤੀ ਹੈ ਅਤੇ ਦਸੰਬਰ 2023 ਤੱਕ ਪੂਰਾ ਦੇਸ਼ ਜਿਓ ਟਰੂ ਜੀ ਨਾਲ ਜੁੜ ਜਾਵੇਗਾ।

Scroll to Top