ਚੰਡੀਗੜ੍ਹ, 10 ਮਾਰਚ 2023: ਚੰਡੀਗੜ੍ਹ (Chandigarh) ਪ੍ਰਸ਼ਾਸਨ ਵਲੋਂ 01 ਅਪ੍ਰੈਲ ਤੋਂ ਪੁਰਾਣੇ ਸਾਰੇ ਸਰਕਾਰੀ ਵਾਹਨਾਂ ਨੂੰ ਡੀ-ਰਜਿਸਟਰਡ ਅਤੇ ਸਕ੍ਰੈਪ ਕਰ ਦਿੱਤਾ ਜਾਵੇ, ਤਾਂ ਜੋ ਅਣਫਿੱਟ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਆਟੋਮੋਬਾਈਲਜ਼ ਦੀ ਵਰਤੋਂ ਨਾ ਕੀਤੀ ਜਾਵੇ। ਹੁਣ ਚੰਡੀਗੜ੍ਹ ‘ਚ 15 ਸਾਲ ਤੋਂ ਪੁਰਾਣੇ ਵਾਹਨ ਨਹੀਂ ਚੱਲਣਗੇ |
ਪ੍ਰਸ਼ਾਸਨ ਨੇ ਇਹ ਫੈਸਲਾ ਸਕਰੈਪ ਪਾਲਿਸੀ ਤਹਿਤ ਲਿਆ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਸਕਰੈਪ ਪਾਲਿਸੀ ਲਾਗੂ ਕਰਨ ਜਾ ਰਿਹਾ ਹੈ। ਇਸ ਪਾਲਿਸੀ ਤਹਿਤ ਪਹਿਲਾਂ ਸਰਕਾਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇਗੀ ਤੇ ਇਸ ਤੋਂ ਮਗਰੋਂ 15 ਸਾਲ ਤੋਂ ਪੁਰਾਣੇ ਪ੍ਰਾਈਵੇਟ ਵਾਹਨਾਂ ਦੀ ਵੀ ਦੀ ਰਜਿਸਟ੍ਰੇਸ਼ਨ ਰੱਦ ਕਰਦਾ ਦਿੱਤੀ ਜਾਵੇਗੀ |
ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਕਰੈਪ ਪਾਲਿਸੀ ਨੂੰ ਲਾਗੂ ਕਰਨ ਦੀ ਸ਼ੁਰੂਆਤ ਸਰਕਾਰੀ ਵਾਹਨਾਂ ਤੋਂ ਕੀਤੀ ਜਾਵੇਗੀ । ਇਸੇ ਤਹਿਤ ਯੂਟੀ ਪ੍ਰਸ਼ਾਸਨ ਵੱਲੋਂ 01 ਅਪ੍ਰੈਲ ਤੋਂ 15 ਸਾਲ ਪੁਰਾਣੇ ਸਰਕਾਰੀ ਵਾਹਨਾਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਜੋ ਪ੍ਰਾਈਵੇਟ ਵਾਹਨ ਚਾਲਕ ਇਸਦਾ ਵਿਰੋਧ ਨਾ ਕਰਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਬਾਅਦ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ, ਨਗਰ ਨਿਗਮ ਦੇ ਸਾਰੇ ਸਰਕਾਰੀ ਵਾਹਨਾਂ ਦੀ ਰਜਿਸਟਰੇਸ਼ਨ ਪਹਿਲ ਦੇ ਆਧਾਰ ’ਤੇ 01 ਅਪ੍ਰੈਲ ਤੋਂ ਰੱਦ ਕੀਤੀ ਜਾਵੇਗੀ।ਇਸਦੇ ਨਾਲ ਹੀ ਟਰਾਂਸਪੋਰਟ ਵਿਭਾਗ ਵੱਲੋਂ ਮਿਆਦ ਪੂਰੀ ਕਰ ਚੁੱਕੇ ਵਾਹਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਸਕਰੈਪ ਪਾਲਿਸੀ ਤਹਿਤ ਯੂਟੀ ਪ੍ਰਸ਼ਾਸਨ ਪੁਰਾਣੇ ਵਾਹਨਾਂ ਨੂੰ ਕੰਡਮ ਕਰਨ ਤੋਂ ਬਾਅਦ ਖਰੀਦੇ ਜਾਣ ਵਾਲੇ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਸਮੇਂ ਰੋਡ ਟੈਕਸ ’ਤੇ 25 ਫ਼ੀਸਦ ਤੱਕ ਦੀ ਛੋਟ ਦਿੱਤੀ ਜਾਵੇਗੀ। ਇਸ ਨੀਤੀ ਤਹਿਤ ਪੁਰਾਣੇ ਵਾਹਨਾਂ ਦੇ ਫਿੱਟਨੈੱਸ ਟੈਸਟ ਲਏ ਜਾਣਗੇ। ਉਸ ਟੈਸਟ ਤੋਂ ਬਾਅਦ 15 ਸਾਲ ਤੋਂ ਵੱਧ ਪੁਰਾਣੇ ਵਪਾਰਕ ਵਾਹਨ ਤੇ 20 ਸਾਲ ਤੋਂ ਵੱਧ ਪੁਰਾਣੇ ਯਾਤਰੀ ਵਾਹਨਾਂ ਦੀ ਰਜਿਸਟਰੇਸ਼ਨ ਲਾਜ਼ਮੀ ਤੌਰ ’ਤੇ ਰੱਦ ਕੀਤੀ ਜਾਵੇਗੀ।