ਜਵਾਹਰ ਨਵੋਦਿਆ ਵਿਦਿਆਲਿਆ

ਜਵਾਹਰ ਨਵੋਦਿਆ ਵਿਦਿਆਲਿਆ ‘ਚ 6ਵੀਂ ਜਮਾਤ ਦੇ ਸਾਲ 2026-2027 ਲਈ ਚੋਣ ਲਈ ਰਜਿਸਟ੍ਰੇਸ਼ਨ ਸ਼ੁਰੂ

ਮੋਹਾਲੀ, 16 ਜੁਲਾਈ, 2025: ਜਵਾਹਰ ਨਵੋਦਿਆ ਵਿਦਿਆਲਿਆ ( Jawahar Navodaya Vidyalaya) ਨੇ ਚੋਣ ਪ੍ਰੀਖਿਆ ਛੇਵੀਂ ਜਮਾਤ ਸਾਲ 2026-2027 ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ| ਇਹ ਰਜਿਸਟ੍ਰੇਸ਼ਨ ਪ੍ਰਕਿਰਿਆ 1 ਜੂਨ 2025 ਤੋਂ 29 ਜੁਲਾਈ ਤੱਕ ਚੱਲੇਗੀ|

ਇਸ ਸੰਬੰਧੀ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਰਕੌਲੀ ‘ਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਅਗਲੇ ਵਿੱਦਿਅਕ ਸਾਲ 2026-2027 ਦੀ ਛੇਵੀਂ ਜਮਾਤ ਲਈ, ਇਸ ਵਿੱਦਿਅਕ ਸਾਲ 2025-2026 ‘ਚ ਪੰਜਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਮੋਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਪੰਜਵੀਂ ਜਮਾਤ ‘ਚ ਪੜ੍ਹਦਾ ਹੋਣਾ ਚਾਹੀਦਾ ਹੈ। ਵਿਦਿਆਰਥੀ ਦਾ ਜਨਮ 01.05.2014 ਤੋਂ 31.07.2016 (ਦੋਵੇਂ ਤਾਰੀਖ਼ਾਂ ਸਮੇਤ) ਤੱਕ ਹੋਇਆ ਹੋਵੇ | ਇਸਦੇ ਨਾਲ ਹੀ ਓ.ਬੀ.ਸੀ. ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰਨ ਕਿ ਉਹ ਕੇਂਦਰੀ ਸੂਚੀ ‘ਚ ਪੰਜਾਬ ਦੇ ਓ.ਬੀ.ਸੀ. ਸ਼੍ਰੇਣੀ ‘ਚ ਆਉਂਦੇ ਹਨ ਜਾਂ ਨਹੀਂ।

ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ਵਿਚ ਰਜਿਸਟ੍ਰੇਸ਼ਨ ਕਰਵਾਉਣ । ਉਨ੍ਹਾਂ ਕਿਹਾ ਕਿ ਆਨਲਾਈਨ ਲਿੰਕ http://cbseitms.rcil.gov.in/nvs ‘ਤੇ ਰਜਿਸ਼ਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਤਾਰੀਖ਼ 29 ਜੁਲਾਈ, 2025 ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ 13 ਦਸੰਬਰ 2025 ਨੂੰ ਮੋਹਾਲੀ ਜ਼ਿਲ੍ਹੇ ਦੇ ਚੋਣਵੇਂ ਸੈਂਟਰਾਂ ‘ਚ ਹੋਵੇਗੀ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੌਸਪੈਕਟਸ ‘ਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।

Read More: Union Cabinet: ਦੇਸ਼ ‘ਚ ਖੁੱਲ੍ਹਣਗੇ 85 ਕੇਂਦਰੀ ਤੇ 28 ਨਵੇਂ ਨਵੋਦਿਆ ਵਿਦਿਆਲਿਆ

Scroll to Top