CUET PG 2025

ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ CUET PG 2025 ਲਈ ਰਜਿਸਟਰੇਸ਼ਨ ਸ਼ੁਰੂ, ਜਾਣੋ ਕਦੋਂ ਹੋਣਗੀਆਂ ਪ੍ਰੀਖਿਆਵਾਂ

ਚੰਡੀਗੜ੍ਹ, 03 ਜਨਵਰੀ 2025: CUET PG 2025: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਪੋਸਟ ਗ੍ਰੈਜੂਏਟ 2025 (CUET PG 2025) ਲਈ ਰਜਿਸਟਰੇਸ਼ਨ ਸ਼ੁਰੂ ਹੋ ਗਏ ਹਨ | ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ‘ਚ ਪੀਜੀ ਪ੍ਰੋਗਰਾਮਾਂ ‘ਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ exam.nta.ac.in/CUET-PG/ ‘ਤੇ ਜਾ ਕੇ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ |

CUET PG 2025 ਲਈ ਰਜਿਸਟਰ ਕਰਨ ਵਾਲੇ ਉਮੀਦਵਾਰ 3 ਤੋਂ 5 ਫਰਵਰੀ ਦੇ ਵਿਚਕਾਰ ਆਪਣੇ CUET PG ਐਪਲੀਕੇਸ਼ਨ ਫਾਰਮ ‘ਚ ਸੁਧਾਰ ਕਰਨ ਸਕਦੇ ਹਨ | CUET PG ਦੀਆਂ ਤਾਰੀਖਾਂ ਮੁਤਾਬਕ ਇਹ ਪ੍ਰੀਖਿਆਵਾਂ 13 ਤੋਂ 31 ਮਾਰਚ ਤੱਕ ਹੋਣੀਆਂ ਹਨ। ਪ੍ਰੀਖਿਆਵਾਂ ਭਾਰਤ ਤੋਂ ਬਾਹਰ ਦੇ 27 ਸ਼ਹਿਰਾਂ ਸਮੇਤ 312 ਸ਼ਹਿਰਾਂ ‘ਚ ਆਨਲਾਈਨ ਕਰਵਾਈਆਂ ਜਾਣਗੀਆਂ।

CUET PG ਪ੍ਰੀਖਿਆ ਦਾ ਸਮਾਂ ਘਟਾਇਆ

CUET PG 2025 ਲਈ ਪ੍ਰੀਖਿਆ ਦੀ ਮਿਆਦ ਵੀ ਘਟਾ ਦਿੱਤੀ ਹੈ। CUET PG ਪ੍ਰੀਖਿਆ 2025 ਦੀ ਮਿਆਦ 105 ਮਿੰਟ ਤੋਂ ਘਟਾ ਕੇ 90 ਮਿੰਟ ਕਰ ਦਿੱਤੀ ਹੈ। ਹਾਲਾਂਕਿ ਸਵਾਲਾਂ ਦੀ ਗਿਣਤੀ ਪਿਛਲੇ ਸਾਲ ਵਾਂਗ 75 ਹੀ ਰਹੇਗੀ। ਪ੍ਰੀਖਿਆ ਰੋਜ਼ਾਨਾ ਦੋ ਤੋਂ ਤਿੰਨ ਸ਼ਿਫਟਾਂ ‘ਚ ਲਈ ਜਾਵੇਗੀ ਅਤੇ ਹਰ ਸ਼ਿਫਟ ਇੱਕ ਘੰਟਾ 30 ਮਿੰਟ ਦੀ ਹੋਵੇਗੀ।

CUET PG ਫਾਰਮ ਦੀ ਫੀਸ ਵਧਾਈ

CUET PG 2025 ਐਪਲੀਕੇਸ਼ਨ ਫੀਸ ਭਾਰਤ ‘ਚ ਦੋ ਟੈਸਟ ਪੇਪਰਾਂ ਲਈ ਸਾਰੀਆਂ ਸ਼੍ਰੇਣੀਆਂ ਲਈ CUET PG 2025 ਐਪਲੀਕੇਸ਼ਨ ਫੀਸ ‘ਚ 200 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਾਧੂ ਪ੍ਰੀਖਿਆ ਪੇਪਰਾਂ ਦੀ ਚੋਣ ਕਰਨ ਲਈ ਰਾਸ਼ੀ 100 ਰੁਪਏ ਪ੍ਰਤੀ ਪੇਪਰ ਵਧਾ ਦਿੱਤੀ ਗਈ ਹੈ। ਭਾਰਤ ਤੋਂ ਬਾਹਰ, ਪਿਛਲੇ ਸਾਲ ਦੇ ਮੁਕਾਬਲੇ ਦੋ ਟੈਸਟ ਪੇਪਰਾਂ ਲਈ ਰਜਿਸਟ੍ਰੇਸ਼ਨ ਫੀਸ ‘ਚ 1,000 ਰੁਪਏ ਅਤੇ ਇੱਕ ਵਾਧੂ ਟੈਸਟ ਪੇਪਰ ਲਈ ਪਿਛਲੇ ਸਾਲ ਦੇ ਮੁਕਾਬਲੇ 1,500 ਰੁਪਏ ਦਾ ਵਾਧਾ ਕੀਤਾ ਗਿਆ ਹੈ।

2023 ‘ਚ ਕੁੱਲ ਰਜਿਸਟਰਡ ਉਮੀਦਵਾਰਾਂ (8,77,492) ‘ਚੋਂ 5,39,776 ਹਾਜ਼ਰ ਹੋਏ ਸਨ, ਜਦੋਂ ਕਿ 2022 ‘ਚ ਪਹਿਲੇ ਐਡੀਸ਼ਨ ‘ਚ, 6,07,648 ਰਜਿਸਟਰਡ ਉਮੀਦਵਾਰਾਂ ‘ਚੋਂ ਸਿਰਫ਼ 3,34,997 ਹੀ ਹਾਜ਼ਰ ਹੋਏ ਸਨ ।

Read More: CTET Answer Key 2024: ਕਿਵੇਂ ਡਾਊਨਲੋਡ ਕਰੀਏ CTET ਪ੍ਰੀਖਿਆ ਦੀ ਅਨਸਰ-ਕੀ ? ਜਾਣੋ ਸਟੈਪ

Scroll to Top