ਚੰਡੀਗੜ੍ਹ, 11 ਮਾਰਚ 2025: Reasi Accident News: ਜੰਮੂ-ਕਸ਼ਮੀਰ ‘ਚ ਡੂੰਘੀ ਖੱਡ ‘ਚ ਇੱਕ ਵਾਹਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਰਿਆਸੀ ਜ਼ਿਲ੍ਹੇ ਦੇ ਮਾਹੌਰ ‘ਚ ਵਾਪਰਿਆ ਹੈ | ਹਾਦਸੇ ‘ਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਵੇਰੇ ਇੱਕ ਟੈਂਪੂ ਟਰੈਵਲਰ ਜੰਮੂ ਤੋਂ ਚਸਾਣਾ ਵੱਲ ਜਾ ਰਿਹਾ ਸੀ |
ਇਸ ਦੌਰਾਨ ਜੋ ਕਿ ਮਾਹੋਰ ਦੇ ਗੰਜੋਤ ਇਲਾਕੇ ‘ਚ ਇੱਕ ਡੂੰਘੀ ਖੱਡ ‘ਚ ਡਿੱਗ ਗਿਆ। ਹਾਦਸੇ ‘ਚ ਟੈਂਪੂ ਟਰੈਵਲਰ ‘ਚ ਸਵਾਰ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
Read More: Himachal News: ਸਵਾਰੀਆਂ ਨਾਲ ਭਰੀ ਨਿੱਜੀ ਬੱਸ ਡੂੰਘੀ ਖੱਡ ‘ਚ ਡਿੱਗੀ, 20 ਤੋਂ ਵੱਧ ਜਣੇ ਜ਼ਖਮੀ