ਚੰਡੀਗੜ੍ਹ, 26 ਜੂਨ 2024: ਸੰਗਰੂਰ ਤੋਂ ਲੋਕ ਸਭਾ (Lok Sabha) ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ ਤੇ ਮੰਡੀ ਵਿਕਾਸ ਫੰਡ ਦਾ 7 ਹਜ਼ਾਰ ਕਰੋੜ ਤੇ ਕੌਮੀ ਸਿਹਤ ਮਿਸ਼ਨ, ਸਰਵ ਸਿੱਖਿਆ ਅਭਿਆਨ ਤੇ ਹੋਰ ਕੇਂਦਰੀ ਸਕੀਮਾ ਤਹਿਤ ਪੰਜਾਬ ਦੇ ਫੰਡਾਂ ਨੂੰ ਰੋਕਣ ਦਾ ਮੁੱਦਾ ਲੋਕ ਸਭਾ ‘ਚ ਚੁੱਕਣਗੇ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਦੇ ਵਿੱਤੀ ਹੱਕਾਂ ’ਤੇ ਹੋ ਰਹੇ ਹਮਲੇ ਵਿਰੁੱਧ ਆਵਾਜ਼ ਉਠਾਉਣਗੇ | ਇਸਦੇ ਨਾਲ ਹੀ ਲੋਕ ਸਭਾ (Lok Sabha) ਸਪੀਕਰ ਦੀ ਚੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰ ‘ਚ ਇਹ ਰਵਾਇਤ ਹੈ ਕਿ ਲੋਕ ਸਭਾ ‘ਚ ਸਪੀਕਰ ਸੱਤਾਧਾਰੀ ਧਿਰ ਦਾ ਰਿਹਾ ਹੈ ਅਤੇ ਡਿਪਟੀ ਸਪੀਕਰ ਹਮੇਸ਼ਾ ਵਿਰੋਧੀ ਧਿਰ ਦਾ ਹੁੰਦਾ ਹੈ, ਪਰ ਭਾਰਤੀ ਜਨਤਾ ਪਾਰਟੀ ਇਸ ਰਵਾਇਤ ਨੂੰ ਤੋੜ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੁਣ ਕੇ ਲੋਕ ਸਭਾ ‘ਚ ਭੇਜਿਆ ਹੈ, ਉਹ ਪੰਜਾਬ ਦੇ ਹੱਕਾਂ ਦੀ ਗੱਲ ਸੰਸਦ ‘ਚ ਜ਼ੋਰਦਾਰ ਢੰਗ ਨਾਲ ਰੱਖਣਗੇ |