ਸਪੋਰਟਸ, 28 ਮਾਰਚ 2026: RCB ਬਨਾਮ SRH: ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਆਈਪੀਐਲ ਦੇ 19ਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਬੰਗਲੁਰੂ ਨੇ ਸ਼ਨੀਵਾਰ ਨੂੰ ਚਿੰਨਾਸਵਾਮੀ ਸਟੇਡੀਅਮ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਐਸਆਰਐਚ ਨੇ 201 ਦੌੜਾਂ ਬਣਾਈਆਂ। ਆਰਸੀਬੀ ਨੇ ਸਿਰਫ 15.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।
ਵਿਰਾਟ ਕੋਹਲੀ ਨੇ 69, ਦੇਵਦੱਤ ਪਡੀਕਲ ਨੇ 61 ਅਤੇ ਰਜਤ ਪਾਟੀਦਾਰ ਨੇ 31 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਜੈਕਬ ਡਫੀ ਅਤੇ ਰੋਮਾਰੀਓ ਸ਼ੈਫਰਡ ਨੇ 3-3 ਵਿਕਟਾਂ ਲਈਆਂ। ਐਸਆਰਐਚ ਵੱਲੋਂ ਕਪਤਾਨ ਈਸ਼ਾਨ ਕਿਸ਼ਨ ਨੇ 80, ਅਨਿਕੇਤ ਵਰਮਾ ਨੇ 43 ਅਤੇ ਹੇਨਰਿਕ ਕਲਾਸੇਨ ਨੇ 31 ਦੌੜਾਂ ਬਣਾਈਆਂ। ਹਰਸ਼ ਦੂਬੇ ਅਤੇ ਜੈਦੇਵ ਉਨਾਦਕਟ ਨੇ 1-1 ਵਿਕਟਾਂ ਲਈਆਂ। ਡੇਵਿਡ ਪੇਨ ਨੇ 2 ਵਿਕਟਾਂ ਲਈਆਂ।
Read More: MS Dhoni: ਸੀਐਸਕੇ ਨੂੰ ਵੱਡਾ ਝਟਕਾ, ਐਮਐਸ ਧੋਨੀ ਸੱਟ ਕਾਰਨ 4 ਮੈਚਾਂ ਤੋਂ ਹੋ ਸਕਦੇ ਨੇ ਬਾਹਰ




