ਬੰਗਲੌਰ, 24 ਅਪ੍ਰੈਲ 2025: ਇੰਡੀਅਨ ਪ੍ਰੀਮੀਅਰ ਲੀਗ (IPL 2025) ਦੇ 42ਵੇਂ ਮੈਚ ‘ਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦਾ ਮੁਕਾਬਲਾ ਰਾਜਸਥਾਨ ਰਾਇਲਜ਼ (RR) ਨਾਲ ਹੋਵੇਗਾ। ਇਹ ਮੈਚ ਬੰਗਲੌਰ ਵਿਖੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਆਰਸੀਬੀ ਨੇ ਇਸ ਸੀਜ਼ਨ ‘ਚ ਹੁਣ ਤੱਕ ਆਪਣੇ ਘਰੇਲੂ ਮੈਦਾਨ ‘ਤੇ 3 ਮੈਚ ਖੇਡੇ ਹਨ ਅਤੇ ਸਾਰਿਆਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਮੈਚ ‘ਚ ਬੰਗਲੁਰੂ ਨੇ ਪੰਜਾਬ ਕਿੰਗਜ ਨੂੰ ਹਰਾਇਆ ਸੀ | ਬੰਗਲੁਰੂ ਹੁਣ ਫਿਰ ਘਰੇਲੂ ਮੈਦਾਨ ‘ਤੇ ਮੈਚ ਜਿੱਤ ਕੇ ਆਪਣੀ ਲੈਅ ਕਾਇਮ ਰੱਖਣਾ ਚਾਹੇਗੀ |
ਬੰਗਲੁਰੂ ਦੇ 8 ‘ਚੋਂ 5 ਮੈਚ ਜਿੱਤਣ ਤੋਂ ਬਾਅਦ 10 ਅੰਕ ਹਨ। ਰਾਜਸਥਾਨ ਦੇ 8 ਮੈਚਾਂ ‘ਚ ਦੋ ਜਿੱਤਾਂ ਨਾਲ ਸਿਰਫ਼ 4 ਅੰਕ ਹਨ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ‘ਚ ਆਰਸੀਬੀ ਨੇ ਰਾਜਸਥਾਨ ਨੂੰ ਉਸਦੇ ਘਰੇਲੂ ਮੈਦਾਨ ‘ਤੇ 9 ਵਿਕਟਾਂ ਨਾਲ ਹਰਾਇਆ ਸੀ।ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਆਰਸੀਬੀ ਅਤੇ ਆਰਆਰ ਵਿਚਕਾਰ 32 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਆਰਸੀਬੀ ਨੇ 16 ਮੈਚ ਜਿੱਤੇ ਹਨ ਅਤੇ ਆਰਆਰ ਨੇ 14 ਮੈਚ ਜਿੱਤੇ ਹਨ।
ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਆਈਪੀਐਲ 2025 ‘ਚ ਅੱਜ ਦੇ ਮੈਚ (RCB ਬਨਾਮ RR) ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਰਿਆਨ ਪਰਾਗ ਟੀਮ ਦੀ ਕਪਤਾਨੀ ਸੰਭਾਲਣਗੇ ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਜੈਸਵਾਲ ਨੇ 8 ਮੈਚਾਂ ‘ਚ 307 ਦੌੜਾਂ ਬਣਾਈਆਂ ਹਨ। ਵਾਨਿੰਦੂ ਹਸਰੰਗਾ ਟੀਮ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਹਸਰੰਗਾ ਨੇ 6 ਮੈਚਾਂ ‘ਚ 9 ਵਿਕਟਾਂ ਲਈਆਂ ਹਨ।
ਆਰਸੀਬੀ ਦੇ ਬੱਲੇਬਾਜ਼ ਵਿਰਾਟ ਕੋਹਲੀ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਕੋਹਲੀ ਨੇ 8 ਮੈਚਾਂ ‘ਚ 322 ਦੌੜਾਂ ਬਣਾਈਆਂ ਹਨ। ਕੋਹਲੀ ਨੇ 4 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਤੋਂ ਇਲਾਵਾ ਟੀਮ ਦੇ ਕਪਤਾਨ ਰਜਤ ਪਾਟੀਦਾਰ ਅਤੇ ਓਪਨਰ ਫਿਲ ਸਾਲਟ ਵੀ ਚੰਗੀ ਫਾਰਮ ‘ਚ ਹਨ।
ਬੰਗਲੌਰ ਦੀ ਪਿੱਚ ਰਿਪੋਰਟ
ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਸਪਿੰਨਰਾਂ ਨੂੰ ਇਸ ਪਿੱਚ ‘ਤੇ ਕੁਝ ਮਦਦ ਮਿਲਦੀ ਹੈ। ਹੁਣ ਤੱਕ ਇਸ ਸਟੇਡੀਅਮ ‘ਚ 98 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 41 ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀ ਟੀਮ ਨੇ 53 ਮੈਚ ਜਿੱਤੇ ਹਨ। ਜਦੋਂ ਕਿ ਚਾਰ ਮੈਚਾਂ ਦੇ ਨਤੀਜੇ ਨਹੀਂ ਨਿਕਲੇ। ਅਜਿਹੀ ਸਥਿਤੀ ‘ਚ ਟਾਸ ਜਿੱਤਣ ਵਾਲੀ ਟੀਮ ਪਿੱਛਾ ਕਰਨਾ ਚਾਹੇਗੀ। ਇੱਥੇ ਸਭ ਤੋਂ ਵੱਧ ਟੀਮ ਸਕੋਰ 287/3 ਹੈ |
ਬੰਗਲੌਰ ਦੇ ਮੌਸਮ ਦੇ ਹਾਲਾਤ
ਵੀਰਵਾਰ ਨੂੰ ਬੰਗਲੁਰੂ ‘ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦੁਪਹਿਰ ਨੂੰ ਧੁੱਪ ਰਹੇਗੀ ਅਤੇ ਕਾਫ਼ੀ ਗਰਮੀ ਹੋਵੇਗੀ। ਮੈਚ ਵਾਲੇ ਦਿਨ ਇੱਥੇ ਤਾਪਮਾਨ 22 ਤੋਂ 36 ਡਿਗਰੀ ਸੈਲਸੀਅਸ ਰਹੇਗਾ। ਹਵਾ 11 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।
Read More: MI ਬਨਾਮ SRH Result: ਮੁੰਬਈ ਇੰਡੀਅਨ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ