RCB ਬਨਾਮ RR

RCB ਬਨਾਮ RR: ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਚੁਣੀ, ਫਜ਼ਲਹੱਕ ਫਾਰੂਕੀ ਦੀ ਵਾਪਸੀ

ਬੰਗਲੌਰ, 24 ਅਪ੍ਰੈਲ 2025: RCB ਬਨਾਮ RR: ਰਾਜਸਥਾਨ ਰਾਇਲਜ਼ (RR) ਨੇ ਬੰਗਲੁਰੂ (RCB) ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੈਪਟਨ ਰਿਆਨ ਪਰਾਗ ਨੇ ਕਿਹਾ ਕਿ ਫਜ਼ਲਹੱਕ ਫਾਰੂਕੀ ਵਾਪਸ ਆ ਗਏ ਹਨ। ਉਨ੍ਹਾਂ ਨੂੰ ਮਹੇਸ਼ ਟੀਕਸ਼ਾਨਾ ਦੀ ਜਗ੍ਹਾ ਮੌਕਾ ਮਿਲਿਆ ਹੈ। ਇਸ ਦੌਰਾਨ, ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਨੇ ਕਿਹਾ ਕਿ ਉਨ੍ਹਾਂ ਦੀ ਪਲੇਇੰਗ 11 ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਜੇਕਰ ਅਸੀਂ ਦੋਵਾਂ ਟੀਮਾਂ ਦੇ ਹੈੱਡ ਟੂ ਹੈੱਡ ਰਿਕਾਰਡ ‘ਤੇ ਨਜ਼ਰ ਮਾਰੀਏ, ਤਾਂ ਆਰਸੀਬੀ ਦਾ ਪਲੜਾ ਰਾਜਸਥਾਨ ਰਾਇਲਜ਼ (RR) ‘ਤੇ ਭਾਰੀ ਹੈ। ਦੋਵਾਂ ਵਿਚਾਲੇ ਕੁੱਲ 33 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਆਰਸੀਬੀ ਨੇ 16 ਮੈਚ ਜਿੱਤੇ ਹਨ ਜਦੋਂ ਕਿ ਰਾਜਸਥਾਨ ਨੇ 14 ਮੈਚ ਜਿੱਤੇ ਹਨ। ਜਦੋਂ ਕਿ, ਤਿੰਨ ਮੈਚ ਬੇਸਿੱਟਾ ਰਹੇ। ਰਾਜਸਥਾਨ ਵਿਰੁੱਧ ਆਰਸੀਬੀ ਦਾ ਸਭ ਤੋਂ ਵੱਧ ਸਕੋਰ 200 ਹੈ ਜਦੋਂ ਕਿ ਇਸ ਟੀਮ ਵਿਰੁੱਧ ਰਾਜਸਥਾਨ ਦਾ ਸਭ ਤੋਂ ਵੱਧ ਸਕੋਰ 217 ਦੌੜਾਂ ਹਨ।

ਇਸ ਮੈਚ ‘ਚ ਰਾਜਸਥਾਨ ਆਰਸੀਬੀ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਉਤਰੇਗਾ। ਦਰਅਸਲ, ਇਹ ਮੌਜੂਦਾ ਸੀਜ਼ਨ ‘ਚ ਦੋਵਾਂ ਟੀਮਾਂ ਵਿਚਕਾਰ ਦੂਜਾ ਮੁਕਾਬਲਾ ਹੈ। 13 ਅਪ੍ਰੈਲ ਨੂੰ ਜੈਪੁਰ ‘ਚ ਖੇਡੇ ਗਏ ਮੈਚ ‘ਚ ਆਰਸੀਬੀ ਨੇ ਰਾਜਸਥਾਨ ਨੂੰ ਉਸਦੇ ਘਰੇਲੂ ਮੈਦਾਨ ‘ਚ ਨੌਂ ਵਿਕਟਾਂ ਨਾਲ ਹਰਾਇਆ। ਰਜਤ ਪਾਟੀਦਾਰ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ।

Read More: RCB ਬਨਾਮ RR: ਘਰੇਲੂ ਮੈਦਾਨ ‘ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਰਾਜਸਥਾਨ ਨਾਲ ਮੁਕਾਬਲਾ

Scroll to Top