June 30, 2024 10:37 am
RCB vs RR

RCB vs RR: ਅੱਜ ਰਾਜਸਥਾਨ ਤੇ ਬੈਂਗਲੁਰੂ ਵਿਚਾਲੇ ਮੁਕਾਬਲਾ, ਹਾਰਨ ਵਾਲੀ ਟੀਮ IPL ਟੂਰਨਾਮੈਂਟ ਤੋਂ ਹੋ ਜਾਵੇਗੀ ਬਾਹਰ

ਚੰਡੀਗੜ੍ਹ, 22 ਮਈ 2024: (RCB vs RR) ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਨੂੰ ਬੁੱਧਵਾਰ ਨੂੰ ਆਈਪੀਐਲ ਦੇ ਪਲੇਆਫ ਵਿੱਚ ਆਤਮਵਿਸ਼ਵਾਸ ਨਾਲ ਭਰੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜੋ ਚਮਤਕਾਰੀ ਪ੍ਰਦਰਸ਼ਨ ਨਾਲ ਇੱਥੇ ਪਹੁੰਚੀ ਹੈ।

ਇਸ ਮੈਚ ਵਿੱਚ ਹਾਰਨ ਵਾਲੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ ਜਦਕਿ ਜੇਤੂ ਟੀਮ ਕੁਆਲੀਫਾਇਰ-2 (RCB vs RR) ਵਿੱਚ ਪਹੁੰਚ ਜਾਵੇਗੀ। ਇੱਕ ਸਮੇਂ ਰਾਜਸਥਾਨ ਦਾ ਸਿਖਰਲੇ ਦੋ ਵਿੱਚ ਹੋਣਾ ਯਕੀਨੀ ਜਾਪਦਾ ਸੀ, ਪਰ ਲਗਾਤਾਰ ਚਾਰ ਹਾਰਾਂ ਅਤੇ ਕੇਕੇਆਰ ਖ਼ਿਲਾਫ਼ ਆਖਰੀ ਮੈਚ ਮੀਂਹ ਕਾਰਨ ਧੋਤੇ ਜਾਣ ਕਾਰਨ ਉਹ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ’ਤੇ ਆ ਗਿਆ। 2008 ‘ਚ ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ ਦੀ ਜੇਤੂ ਰਾਜਸਥਾਨ ਨੂੰ ਕੁਝ ਹਫਤੇ ਪਹਿਲਾਂ ਖਿਤਾਬ ਦਾ ਸਭ ਤੋਂ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਪਿਛਲੇ ਚਾਰ ਮੈਚਾਂ ‘ਚ ਉਸ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀਆਂ ਕਮਜ਼ੋਰੀਆਂ ਉਜਾਗਰ ਹੋ ਗਈਆਂ।

ਦੂਜੇ ਪਾਸੇ ਆਰਸੀਬੀ ਪਲੇਆਫ ਤੋਂ ਬਾਹਰ ਹੋਣ ਦੀ ਕਗਾਰ ‘ਤੇ ਹੁੰਦੇ ਹੋਏ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਪਹਿਲੇ ਅੱਠ ਮੈਚਾਂ ‘ਚੋਂ ਸੱਤ ਹਾਰਨ ਤੋਂ ਬਾਅਦ ਫਾਫ ਡੁਪਲੇਸਿਸ ਦੀ ਟੀਮ ਨੇ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਪਲੇਆਫ ‘ਚ ਜਗ੍ਹਾ ਬਣਾਈ ਹੈ ।