19 ਅਪ੍ਰੈਲ 2025: ਆਈਪੀਐਲ ਦੇ 34ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ (Punjab Kings defeated Royal Challengers Bangalore) ਨੂੰ 5 ਵਿਕਟਾਂ ਨਾਲ ਹਰਾਇਆ। ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਮੀਂਹ ਕਾਰਨ ਮੈਚ 14-14 ਓਵਰਾਂ (over) ਲਈ ਖੇਡਿਆ ਗਿਆ। ਪੰਜਾਬ (punjab) ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 9 ਵਿਕਟਾਂ (vickets) ਗੁਆਉਣ ਤੋਂ ਬਾਅਦ 95 ਦੌੜਾਂ ਬਣਾਈਆਂ। ਪੰਜਾਬ ਨੇ 12.1 ਓਵਰਾਂ (over) ਵਿੱਚ ਟੀਚਾ ਪ੍ਰਾਪਤ ਕਰ ਲਿਆ।
ਪੰਜਾਬ ਲਈ ਯੁਜਵੇਂਦਰ ਚਾਹਲ, ਮਾਰਕੋ ਜੈਨਸਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ 2-2 ਵਿਕਟਾਂ ਲਈਆਂ। ਨੇਹਲ ਵਢੇਰਾ ਨੇ 19 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਬੰਗਲੌਰ ਦੇ ਟਿਮ ਡੇਵਿਡ ਨੇ ਅਰਧ ਸੈਂਕੜਾ ਲਗਾਇਆ। ਜੋਸ਼ ਹੇਜ਼ਲਵੁੱਡ ਨੇ 3 ਵਿਕਟਾਂ ਲਈਆਂ।
ਪੰਜਾਬ ਦੂਜੇ ਸਥਾਨ ‘ਤੇ ਪਹੁੰਚ ਗਿਆ।
ਇਸ ਜਿੱਤ (won) ਨਾਲ ਪੰਜਾਬ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਉਨ੍ਹਾਂ ਦੇ ਸੱਤ ਮੈਚਾਂ ਵਿੱਚ ਪੰਜ ਜਿੱਤਾਂ ਅਤੇ ਦੋ ਹਾਰਾਂ ਨਾਲ 10 ਅੰਕ ਹਨ। ਇਹ ਆਰਸੀਬੀ ਦੀ ਸੱਤ ਮੈਚਾਂ ਵਿੱਚ ਤੀਜੀ ਹਾਰ ਹੈ ਅਤੇ ਉਹ ਇਸ ਸਮੇਂ ਚਾਰ ਜਿੱਤਾਂ ਅਤੇ ਅੱਠ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ।
Read More: PBKS ਬਨਾਮ RCB: ਬੰਗਲੁਰੂ ਤੇ ਪੰਜਾਬ ਵਿਚਾਲੇ ਮੈਚ ਲਈ ਮੀਂਹ ਕਾਰਨ ਟਾਸ ‘ਚ ਦੇਰੀ