RCB ਬਨਾਮ GT

RCB ਬਨਾਮ GT: ਆਈਪੀਐਲ 2025 ‘ਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਗੁਜਰਾਤ ਟਾਈਟਨਜ਼ ਨਾਲ ਮੁਕਾਬਲਾ

ਚੰਡੀਗੜ੍ਹ, 02 ਅਪ੍ਰੈਲ 2025: RCB ਬਨਾਮ GT: ਆਈਪੀਐਲ 2025 ਦਾ 14ਵਾਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਗੁਜਰਾਤ ਟਾਈਟਨਜ਼ (GT) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਬੰਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ ਅਤੇ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਸੀਜ਼ਨ ‘ਚ ਦੋਵੇਂ ਟੀਮਾਂ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਸਨ। ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਦੋਵੇਂ ਜਿੱਤੇ ਸਨ।

ਬੰਗਲੁਰੂ ਦੋ ਮੈਚਾਂ ‘ਚ ਦੋ ਜਿੱਤਾਂ ਨਾਲ 4 ਅੰਕਾਂ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਹੈ। ਇਸ ਦੇ ਨਾਲ ਹੀ, ਗੁਜਰਾਤ ਦੋ ਮੈਚਾਂ ‘ਚ ਇੱਕ ਜਿੱਤ ਨਾਲ 2 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਆਈਪੀਐਲ ‘ਚ ਗੁਜਰਾਤ ਅਤੇ ਬੰਗਲੁਰੂ ਵਿਚਾਲੇ ਕੁੱਲ 5 ਮੈਚ ਖੇਡੇ ਗਏ ਹਨ। ਬੰਗਲੁਰੂ ਨੇ 3 ਜਿੱਤੇ, ਜਦੋਂ ਕਿ ਗੁਜਰਾਤ ਨੇ 2 ਜਿੱਤੇ। ਇਸ ਦੇ ਨਾਲ ਹੀ ਦੋਵੇਂ ਟੀਮਾਂ ਐਮ ਚਿੰਨਾਸਵਾਮੀ ਸਟੇਡੀਅਮ ‘ਚ ਤੀਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਖੇਡੇ ਗਏ ਦੋ ਮੈਚਾਂ ‘ਚ ਦੋਵਾਂ ਨੇ 1-1 ਨਾਲ ਜਿੱਤ ਪ੍ਰਾਪਤ ਕੀਤੀ।

ਵਿਰਾਟ ਕੋਹਲੀ ਆਰਸੀਬੀ ਦੇ ਸਭ ਤੋਂ ਵੱਧ ਸਕੋਰਰ ਹਨ। ਆਪਣੇ ਆਖਰੀ ਮੈਚ ‘ਚ ਉਨ੍ਹਾਂ ਨੇ ਚੇਨਈ ਵਿਰੁੱਧ 30 ਗੇਂਦਾਂ ‘ਚ 31 ਦੌੜਾਂ ਬਣਾਈਆਂ। ਕੋਹਲੀ ਏ ਪਹਿਲੇ ਮੈਚ ‘ਚ ਕੋਲਕਾਤਾ ਵਿਰੁੱਧ ਨਾਬਾਦ 59 ਦੌੜਾਂ ਬਣਾਈਆਂ। ਕੈਪਟਨ ਰਜਤ ਪਾਟੀਦਾਰ ਦੂਜੇ ਨੰਬਰ ‘ਤੇ ਹਨ। ਗੁਜਰਾਤ ਦੇ ਸਭ ਤੋਂ ਵੱਧ ਸਕੋਰਰ ਸਾਈਂ ਸੁਦਰਸ਼ਨ ਨੇ ਇਸ ਸੀਜ਼ਨ ‘ਚ ਖੇਡੀਆਂ ਗਈਆਂ ਦੋਵੇਂ ਪਾਰੀਆਂ ‘ਚ ਅਰਧ ਸੈਂਕੜੇ ਲਗਾਏ ਹਨ। ਉਸਨੇ ਮੁੰਬਈ ਖਿਲਾਫ ਪਿਛਲੇ ਮੈਚ ‘ਚ 63 ਦੌੜਾਂ ਬਣਾਈਆਂ ਸਨ।

ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਰਿਪੋਰਟ (RCB ਬਨਾਮ GT)

ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਆਈਪੀਐਲ ਵਿੱਚ, ਇਸ ਮੈਦਾਨ ‘ਤੇ 200 ਤੋਂ ਵੱਧ ਦੇ ਸਕੋਰ ਆਸਾਨੀ ਨਾਲ ਬਣਾਏ ਜਾਂਦੇ ਹਨ ਅਤੇ ਪਿੱਛਾ ਕੀਤੇ ਜਾਂਦੇ ਹਨ। ਆਉਣ ਵਾਲੇ ਮੈਚਾਂ ਵਿੱਚ ਵੀ ਪਿੱਚ ਬੱਲੇਬਾਜ਼ੀ ਲਈ ਆਸਾਨ ਹੋ ਸਕਦੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ। ਹੁਣ ਤੱਕ ਇੱਥੇ 95 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 41 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਅਤੇ 50 ਵਿੱਚ ਪਿੱਛਾ ਕਰਨ ਵਾਲੀਆਂ ਟੀਮਾਂ ਜਿੱਤੀਆਂ। ਇੱਥੇ ਵੀ ਚਾਰ ਮੈਚ ਬੇਸਿੱਟਾ ਰਹੇ।

ਕਿਹੋ ਜਿਹਾ ਰਹੇਗਾ ਮੌਸਮ

2 ਅਪ੍ਰੈਲ ਨੂੰ ਬੰਗਲੁਰੂ ‘ਚ ਅੰਸ਼ਕ ਤੌਰ ‘ਤੇ ਧੁੱਪ ਅਤੇ ਬੱਦਲਵਾਈ ਰਹੇਗੀ। ਮੀਂਹ ਦੀ ਸੰਭਾਵਨਾ ਸਿਰਫ਼ 3% ਹੈ। ਇਸ ਦਿਨ ਇੱਥੇ ਤਾਪਮਾਨ 20 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

Read More: PBKS ਬਨਾਮ LSG: ਪ੍ਰਭਸਿਮਰਨ ਸਿੰਘ ਦੀ ਤੂਫ਼ਾਨੀ ਬੱਲੇਬਾਜ਼ੀ ਅੱਗੇ ਕਮਜ਼ੋਰ ਪਈ ਲਖਨਊ ਸੁਪਰਜਾਇੰਟਸ ਦੇ ਟੀਮ

Scroll to Top