4 ਮਈ 2025: ਇੱਕ ਰੋਮਾਂਚਕ ਮੈਚ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਚੇਨਈ (Royal Challengers Bangalore beat Chennai Super Kings) ਸੁਪਰ ਕਿੰਗਜ਼ (CSK) ਨੂੰ ਦੋ ਦੌੜਾਂ ਨਾਲ ਹਰਾ ਕੇ ਪਲੇਆਫ (playoff) ਲਈ ਆਪਣੀ ਸਥਿਤੀ ਮਜ਼ਬੂਤ ਕਰ ਲਈ। ਇਸ ਜਿੱਤ (won) ਨਾਲ ਆਰਸੀਬੀ 16 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਿਆ ਹੈ। ਇਸ ਦੌਰਾਨ, ਸੀਐਸਕੇ ਆਪਣੀ ਨੌਵੀਂ ਹਾਰ ਤੋਂ ਬਾਅਦ 10ਵੇਂ ਸਥਾਨ ‘ਤੇ ਹੈ।
ਸ਼ਨੀਵਾਰ ਨੂੰ ਚਿੰਨਾਸਵਾਮੀ ਵਿੱਚ ਖੇਡੇ ਗਏ ਇਸ ਮੈਚ(match) ਵਿੱਚ, ਆਰਸੀਬੀ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ 20 ਓਵਰਾਂ ਵਿੱਚ ਪੰਜ ਵਿਕਟਾਂ (wickets) ਦੇ ਨੁਕਸਾਨ ‘ਤੇ 213 ਦੌੜਾਂ ਬਣਾਈਆਂ। ਜਵਾਬ ਵਿੱਚ ਸੀਐਸਕੇ ਨਿਰਧਾਰਤ ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 211 ਦੌੜਾਂ ਹੀ ਬਣਾ ਸਕੀ। ਉਨ੍ਹਾਂ ਲਈ, ਆਯੂਸ਼ ਮਹਾਤਰੇ ਨੇ 94 ਅਤੇ ਰਵਿੰਦਰ ਜਡੇਜਾ ਨੇ 77* ਦੌੜਾਂ ਬਣਾਈਆਂ। ਆਰਸੀਬੀ ਲਈ ਲੁੰਗੀ ਨਗਿੜੀ ਨੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਕਰੁਣਾਲ ਪੰਡਯਾ ਅਤੇ ਯਸ਼ ਦਿਆਲ ਨੇ ਇੱਕ-ਇੱਕ ਵਿਕਟ ਲਈ।
ਚੇਨਈ ਪਾਰੀ
ਟੀਚੇ ਦਾ ਪਿੱਛਾ ਕਰਦੇ ਹੋਏ, ਚੇਨਈ ਨੇ 58 ਦੇ ਸਕੋਰ ‘ਤੇ ਦੋ ਵਿਕਟਾਂ ਗੁਆ ਦਿੱਤੀਆਂ। ਸ਼ੇਖ ਰਾਸ਼ਿਦ 14 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸੈਮ ਕੁਰਨ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਆਯੁਸ਼ ਮਹਾਤਰੇ ਨੂੰ ਰਵਿੰਦਰ ਜਡੇਜਾ ਦਾ ਸਾਥ ਮਿਲਿਆ। ਦੋਵਾਂ ਵਿਚਾਲੇ ਤੀਜੀ ਵਿਕਟ ਲਈ 64 ਗੇਂਦਾਂ ‘ਤੇ 114 ਦੌੜਾਂ ਦੀ ਸਾਂਝੇਦਾਰੀ ਹੋਈ। 17 ਸਾਲਾ ਬੱਲੇਬਾਜ਼ ਨੇ 48 ਗੇਂਦਾਂ ਵਿੱਚ 94 ਦੌੜਾਂ ਬਣਾਈਆਂ। ਇਸ ਦੌਰਾਨ ਉਸਦੇ ਬੱਲੇ ਤੋਂ ਨੌਂ ਚੌਕੇ ਅਤੇ ਪੰਜ ਛੱਕੇ ਨਿਕਲੇ। ਇਸ ਦੇ ਨਾਲ ਹੀ ਰਵਿੰਦਰ ਜਡੇਜਾ 45 ਗੇਂਦਾਂ ਵਿੱਚ 77 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੌਰਾਨ, ਮਹਿੰਦਰ ਸਿੰਘ ਧੋਨੀ ਨੇ 12 ਦੌੜਾਂ ਅਤੇ ਸ਼ਿਵਮ ਦੂਬੇ ਨੇ 8* ਦੌੜਾਂ ਬਣਾਈਆਂ ਜਦੋਂ ਕਿ ਡੇਵਾਲਡ ਬ੍ਰੇਵਿਸ ਖਾਤਾ ਵੀ ਨਹੀਂ ਖੋਲ੍ਹ ਸਕਿਆ।
Read More: ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਭਿੜੇਗੀ ਚੇਨਈ ਸੁਪਰ ਕਿੰਗਜ਼, ਮੌਸਮ ਹੋ ਸਕਦੈ ਖ਼ਰਾਬ