RCB ਬਨਾਮ CSK

RCB ਬਨਾਮ CSK: ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਭਿੜੇਗੀ ਚੇਨਈ ਸੁਪਰ ਕਿੰਗਜ਼, ਮੌਸਮ ਹੋ ਸਕਦੈ ਖ਼ਰਾਬ

ਬੈਂਗਲੁਰੂ, 03 ਮਈ 2025: RCB ਬਨਾਮ CSK: ਰਾਇਲ ਚੈਲੇਂਜਰਜ਼ ਬੰਗਲੁਰੂ (RCB) ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਮੈਚ ‘ਚ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗਾ ਤਾਂ ਉਹ ਪਲੇਆਫ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰਨ ਦੀ ਕੋਸ਼ਿਸ਼ ਕਰੇਗਾ। ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੀ ਮੌਜੂਦਗੀ ਨੇ ਇਸ ਮੈਚ ਨੂੰ ਖਾਸ ਬਣਾ ਦਿੱਤਾ ਹੈ ਕਿਉਂਕਿ ਕ੍ਰਿਕਟ ਪ੍ਰੇਮੀਆਂ ਨੂੰ ਭਾਰਤੀ ਕ੍ਰਿਕਟ ਦੇ ਇਨ੍ਹਾਂ ਦੋ ਖਿਡਾਰੀਆਂ ਨੂੰ ਸ਼ਾਇਦ ਆਖਰੀ ਵਾਰ ਇੱਕ ਦੂਜੇ ਦੇ ਖਿਲਾਫ ਖੇਡਦੇ ਦੇਖਣ ਦਾ ਮੌਕਾ ਮਿਲੇਗਾ।

ਹੈੱਡ ਟੂ ਹੈੱਡ ‘ਚ ਚੇਨਈ ਦਾ ਬੰਗਲੁਰੂ (RCB ਬਨਾਮ CSK) ਉੱਤੇ ਬੜ੍ਹਤ ਹੈ। ਹੁਣ ਤੱਕ ਦੋਵਾਂ ਵਿਚਾਲੇ 35 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਚੇਨਈ ਨੇ 22 ਮੈਚ ਜਿੱਤੇ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਨੇ 12 ਮੈਚ ਜਿੱਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ |

ਇਸ ਮੈਚ ਵਿੱਚ ਜਿੱਤ ਨਾਲ ਆਰਸੀਬੀ ਦੇ ਕੁੱਲ ਅੰਕ 16 ਹੋ ਜਾਣਗੇ ਅਤੇ ਪਲੇਆਫ ‘ਚ ਉਨ੍ਹਾਂ ਦੀ ਜਗ੍ਹਾ ਲਗਭਗ ਤੈਅ ਹੋ ਜਾਵੇਗੀ। ਆਰਸੀਬੀ ਨੇ ਇਸ ਤੋਂ ਬਾਅਦ ਤਿੰਨ ਹੋਰ ਮੈਚ ਖੇਡਣੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਦੀ ਟੀਮ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਉਨ੍ਹਾਂ ਦੀਆਂ ਨਜ਼ਰਾਂ ਚੋਟੀ ਦੇ ਦੋ ‘ਚ ਜਗ੍ਹਾ ਬਣਾਉਣ ‘ਤੇ ਹੋਣਗੀਆਂ ਤਾਂ ਜੋ ਉਨ੍ਹਾਂ ਨੂੰ ਫਾਈਨਲ ‘ਚ ਪਹੁੰਚਣ ਦੇ ਦੋ ਮੌਕੇ ਮਿਲ ਸਕਣ।

ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਰਿਪੋਰਟ

ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮੱਦਦਗਾਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਸਪਿੰਨਰਾਂ ਨੂੰ ਇਸ ਪਿੱਚ ‘ਤੇ ਕੁਝ ਮੱਦਦ ਮਿਲਦੀ ਹੈ। ਹੁਣ ਤੱਕ ਇਸ ਸਟੇਡੀਅਮ ‘ਚ 99 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 42 ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀ ਟੀਮ ਨੇ 53 ਮੈਚ ਜਿੱਤੇ। ਜਦੋਂ ਕਿ ਚਾਰ ਮੈਚਾਂ ਦੇ ਨਤੀਜੇ ਐਲਾਨੇ ਨਹੀਂ ਜਾ ਸਕੇ। ਅਜਿਹੀ ਸਥਿਤੀ ‘ਚ ਟਾਸ ਜਿੱਤਣ ਵਾਲੀ ਟੀਮ ਪਿੱਛਾ ਕਰਨਾ ਚਾਹੇਗੀ। ਇੱਥੇ ਸਭ ਤੋਂ ਵੱਧ ਟੀਮ ਸਕੋਰ 287/3 ਹੈ |

ਕਿਹੋ ਰਹੇਗਾ ਬੰਗਲੁਰੂ ਦਾ ਮੌਸਮ

ਭਾਰਤੀ ਮੌਸਮ ਵਿਭਾਗ ਮੁਤਾਬਕ ਬੰਗਲੁਰੂ ‘ਚ ਅੱਜ ਯਾਨੀ 3 ਅਪ੍ਰੈਲ ਨੂੰ ਦੁਪਹਿਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਸ਼ਾਮ ਨੂੰ ਵੀ ਮੀਂਹ ਪੈ ਸਕਦਾ ਹੈ। ਤਾਪਮਾਨ 21 ਡਿਗਰੀ ਸੈਲਸੀਅਸ ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਹੋ ਸਕਦਾ ਹੈ। ਐਕਿਊਵੇਦਰ ਦੇ ਮੁਤਾਬਕ ਰਾਤ ​​ਨੂੰ ਮੀਂਹ ਪੈਣ ਦੀ 43 ਪ੍ਰਤੀਸ਼ਤ ਸੰਭਾਵਨਾ ਹੈ ਅਤੇ ਗਰਜ ਨਾਲ ਤੂਫਾਨ ਆਉਣ ਦੀ 26 ਪ੍ਰਤੀਸ਼ਤ ਸੰਭਾਵਨਾ ਹੈ। ਮੀਂਹ ਇਸ ਮੈਚ ਦਾ ਮਜ਼ਾ ਖਰਾਬ ਕਰ ਸਕਦਾ ਹੈ।

Read More: GT ਬਨਾਮ SRH Result: ਗੁਜਰਾਤ ਟਾਈਟਨਜ਼ ਜਿੱਤ ਨਾਲ ਟਾਪ-2 ‘ਚ ਸ਼ਾਮਲ, ਸ਼ੁਭਮਨ ਗਿੱਲ ਨੂੰ ਅੰਪਾਇਰ ਨਾਲ ਬਹਿਸ

Scroll to Top