June 30, 2024 6:57 pm
Glenn Maxwell

RCB: ਖ਼ਰਾਬ ਫਾਰਮ ਤੋਂ ਬਾਅਦ IPL 2024 ਤੋਂ ਹਟੇ ਗਲੇਨ ਮੈਕਸਵੈੱਲ, ਅਣਮਿੱਥੇ ਸਮੇਂ ਲਈ ਲਿਆ ਬ੍ਰੇਕ

ਚੰਡੀਗੜ੍ਹ,16 ਅਪ੍ਰੈਲ 2024: ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ (Glenn Maxwell) ਨੇ ਆਈ.ਪੀ.ਐੱਲ 2024 ਸੀਜ਼ਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਮੈਕਸਵੈੱਲ ਨੇ ਸੋਮਵਾਰ ਰਾਤ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਆਰਸੀਬੀ ਦੀ ਕਰਾਰੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਖੁਲਾਸਾ ਕੀਤਾ।

ਮੈਕਸਵੈੱਲ ਨੂੰ ਇਸ ਸੀਜ਼ਨ ‘ਚ ਆਪਣੀ ਖ਼ਰਾਬ ਫਾਰਮ ਕਾਰਨ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਹ ਸਨਰਾਈਜ਼ਰਜ਼ ਖਿਲਾਫ ਪਲੇਇੰਗ-11 ਦਾ ਹਿੱਸਾ ਵੀ ਨਹੀਂ ਸੀ। ਪਲੇਇੰਗ-11 ‘ਚ ਉਸ ਦੀ ਜਗ੍ਹਾ ਵਿਲ ਜੈਕਸ ਨੇ ਲਿਆ। ਮੈਚ ਤੋਂ ਬਾਅਦ ਮੈਕਸਵੈੱਲ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਕਪਤਾਨ ਫਾਫ ਡੁਪਲੇਸਿਸ ਨੂੰ ਕਿਸੇ ਹੋਰ ਨੂੰ ਅਜ਼ਮਾਉਣ ਲਈ ਕਿਹਾ ਸੀ।

ਪ੍ਰੈੱਸ ਕਾਨਫਰੰਸ ‘ਚ ਮੈਕਸਵੈੱਲ (Glenn Maxwell) ਨੇ ਕਿਹਾ ਕਿ ਫਿਲਹਾਲ ਉਹ ਮਾਨਸਿਕ ਅਤੇ ਸਰੀਰਕ ਹਾਲਤ ‘ਚ ਠੀਕ ਨਹੀਂ ਹੈ। ਇਸ ਲਈ ਉਨ੍ਹਾਂ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ। ਆਸਟ੍ਰੇਲੀਆਈ ਆਲਰਾਊਂਡਰ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਇਸ ਲੀਗ ‘ਚ ਕਿੰਨਾ ਸਮਾਂ ਨਹੀਂ ਖੇਡਣਗੇ ਜਾਂ ਅਗਲੇ ਸੀਜ਼ਨ ‘ਚ ਵੀ ਵਾਪਸੀ ਕਰਨਗੇ ਜਾਂ ਨਹੀਂ। ਮੈਕਸਵੈੱਲ ਨੇ ਆਰਸੀਬੀ ਦੀ ਸੱਤ ਮੈਚਾਂ ਵਿੱਚ ਛੇਵੀਂ ਹਾਰ ਤੋਂ ਬਾਅਦ ਕਿਹਾ- ਇਹ ਮੇਰੇ ਲਈ ਨਿੱਜੀ ਤੌਰ ‘ਤੇ ਬਹੁਤ ਆਸਾਨ ਫੈਸਲਾ ਸੀ। ਮੈਂ ਪਿਛਲੇ ਮੈਚ ਤੋਂ ਬਾਅਦ ਫਾਫ (ਡੂ ਪਲੇਸਿਸ) ਅਤੇ ਕੋਚ ਕੋਲ ਗਿਆ ਅਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਮਾਂ ਹੈ ਕਿ ਅਸੀਂ ਕਿਸੇ ਹੋਰ ਨੂੰ ਅਜ਼ਮਾਈਏ।

ਮੈਕਸਵੈੱਲ ਨੇ ਕਿਹਾ ਕਿ ਜੇਕਰ ਮੈਨੂੰ ਟੂਰਨਾਮੈਂਟ ਦੇ ਦੌਰਾਨ ਖੇਡਣ ਦੀ ਜ਼ਰੂਰਤ ਹੁੰਦੀ ਹੈ, ਤਾਂ ਮੈਂ ਮਜ਼ਬੂਤ ​​ਮਾਨਸਿਕ ਅਤੇ ਸਰੀਰਕ ਸਥਿਤੀ ਵਿੱਚ ਵਾਪਸ ਆਉਣ ਦੀ ਉਮੀਦ ਕਰਦਾ ਹਾਂ ਅਤੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ।