Rajat Patidar

RCB ਦੇ ਕਪਤਾਨ ਰਜਤ ਪਾਟੀਦਾਰ ‘ਤੇ ਲੱਗਿਆ 12 ਲੱਖ ਰੁਪਏ ਦਾ ਜੁਰਮਾਨਾ

ਚੰਡੀਗੜ੍ਹ, 14 ਅਪ੍ਰੈਲ 2025: RCB ਬਨਾਮ MI: ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਕੱਲ੍ਹ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਮੁੰਬਈ ਇੰਡੀਅਨਜ਼ (MI) ਨੂੰ 12 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਦੌਰਾਨ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦੇ ਕਪਤਾਨ ਰਜਤ ਪਾਟੀਦਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਮੁੰਬਈ ਇੰਡੀਅਨਜ਼ (MI) ਵਿਰੁੱਧ ਮੈਚ ‘ਚ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਆਈਪੀਐਲ ਦੇ ਬਿਆਨ ਮੁਤਾਬਕ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਇਸ ਸੀਜ਼ਨ ਦਾ ਇਹ ਪਹਿਲਾ ਹੌਲੀ ਓਵਰ ਰੇਟ ਮਾਮਲਾ ਹੈ। ਇਸ ਲਈ, ਨਿਯਮਾਂ ਦੀ ਧਾਰਾ 2.2 ਦੇ ਤਹਿਤ, ਕਪਤਾਨ ਰਜਤ ਪਾਟੀਦਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਜਿਕਰਯੋਗ ਹੈ ਕਿ ਰਜਤ (Rajat Patidar) ਇਸ ਸੀਜ਼ਨ ‘ਚ ਹੌਲੀ ਓਵਰਾਂ ਲਈ ਜੁਰਮਾਨਾ ਲੱਗਣ ਵਾਲਾ ਚੌਥਾ ਕਪਤਾਨ ਹੈ। ਰਜਤ ਪਾਟੀਦਾਰ ਤੋਂ ਪਹਿਲਾਂ, ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ, ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਅਤੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੂੰ ਇਸ ਸੀਜ਼ਨ ‘ਚ ਹੌਲੀ ਓਵਰ ਰੇਟ ਲਈ ਜੁਰਮਾਨਾ ਲੱਗ ਜਾ ਚੁੱਕਾ ਹੈ।

ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਕੱਲ੍ਹ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਕਰਦਿਆਂ 221 ਦੌੜਾਂ ਬਣਾਈਆਂ, ਜਿਸ ਦੇ ਜਵਾਬ ‘ਚ ਮੁੰਬਈ ਇੰਡੀਅਨਜ਼ ਸਿਰਫ਼ 209 ਦੌੜਾਂ ਹੀ ਬਣਾ ਸਕੀ। ਇਸ ਮੈਚ ‘ਚ ਰਜਤ ਨੇ ਸਿਰਫ਼ 32 ਗੇਂਦਾਂ ‘ਚ 5 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 64 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 42 ਗੇਂਦਾਂ ‘ਚ 67 ਦੌੜਾਂ, ਦੇਵਦੱਤ ਪੈਡੀਕਲ ਨੇ 22 ਗੇਂਦਾਂ ‘ਚ 37 ਦੌੜਾਂ ਅਤੇ ਜਿਤੇਸ਼ ਸ਼ਰਮਾ ਨੇ 19 ਗੇਂਦਾਂ ਵਿੱਚ 40 ਦੌੜਾਂ ਬਣਾਈਆਂ।

Read More: CSK ਬਨਾਮ LSG: ਚੇਨਈ ਸੁਪਰ ਕਿੰਗਜ਼ ਸਾਹਮਣੇ ਅੱਜ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ

Scroll to Top