Repo Rate

RBI ਨੇ ਵਿਆਜ ਦਰਾਂ ‘ਚ 0.25 ਫ਼ੀਸਦੀ ਦਾ ਕੀਤਾ ਵਾਧਾ, ਹੋਮ ਲੋਨ ਤੇ ਪਰਸਨਲ ਲੋਨ ਹੋਇਆ ਮਹਿੰਗਾ

ਚੰਡੀਗੜ੍ਹ, 08 ਫਰਵਰੀ 2023: ਦੇਸ਼ ‘ਚ ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (RBI) ਨੇ ਵਿਆਜ ਦਰਾਂ (Repo Rate) ‘ਚ 0.25 ਫ਼ੀਸਦੀ ਦਾ ਵਾਧਾ ਕੀਤਾ ਹੈ। ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਰੈਪੋ ਦਰ ਵਿੱਚ ਵਾਧਾ ਕੀਤਾ ਹੈ। ਰੈਪੋ ਰੇਟ 6.25% ਤੋਂ ਵਧਾ ਕੇ 6.50% ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤਿੰਨ ਦਿਨ ਤੱਕ ਆਰਬੀਆਈ ਦੀ ਐਮਪੀਸੀ ਦੀ ਅਹਿਮ ਮੀਟਿੰਗ ਚੱਲੀ। ਇਸ ਤੋਂ ਬਾਅਦ ਸ਼ਕਤੀਕਾਂਤ ਦਾਸ ਨੇ ਮੀਟਿੰਗ ਦੀ ਜਾਣਕਾਰੀ ਅਤੇ ਇਸ ਦੌਰਾਨ ਲਏ ਗਏ ਫੈਸਲਿਆਂ ਦੀ ਜਾਣਕਾਰੀ ਲਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ।

ਕੇਂਦਰੀ ਬੈਂਕ ਦੇ ਇਸ ਫੈਸਲੇ ਨਾਲ ਹੋਮ ਲੋਨ ਦੀ EMI ਵਧੇਗੀ। ਰੇਪੋ ਰੇਟ (Repo Rate) ਵਧਣ ਤੋਂ ਬਾਅਦ ਹੋਮ ਲੋਨ EMI ਦੇ ਨਾਲ-ਨਾਲ ਕਾਰ ਲੋਨ ਅਤੇ ਪਰਸਨਲ ਲੋਨ ਵੀ ਮਹਿੰਗਾ ਹੋ ਜਾਵੇਗਾ। ਦੱਸ ਦੇਈਏ ਕਿ ਮਈ 2022 ਵਿੱਚ ਰੈਪੋ 4% ਸੀ, ਜੋ ਹੁਣ ਵਧ ਕੇ 6.5% ਹੋ ਗਿਆ ਹੈ। ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਗਲੋਬਲ ਹਾਲਾਤ ਕਾਰਨ ਦੁਨੀਆ ਭਰ ਦੇ ਬੈਂਕਾਂ ਨੂੰ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈਣਾ ਪਿਆ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਇਹ ਸਖ਼ਤ ਫੈਸਲੇ ਜ਼ਰੂਰੀ ਸਨ।

Scroll to Top