ਚੰਡੀਗੜ੍ਹ, 16 ਫਰਵਰੀ 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਪੇਟੀਐਮ ਪੇਮੈਂਟ ਬੈਂਕ ਲਈ ਜਮ੍ਹਾ ਅਤੇ ਕ੍ਰੈਡਿਟ ਲੈਣ-ਦੇਣ ਦੀ ਸਮਾਂ ਸੀਮਾ 15 ਮਾਰਚ ਤੱਕ ਵਧਾ ਦਿੱਤੀ ਹੈ। ਇਸਦੇ ਨਾਲ ਹੀ, RBI ਨੇ Paytm ਪੇਮੈਂਟਸ ਬੈਂਕ ਦੇ ਗਾਹਕਾਂ ਦੀ ਦੁਬਿਧਾ ਨੂੰ ਹੱਲ ਕਰਨ ਲਈ FAQ (ਅਕਸਰ ਪੁੱਛੇ ਜਾਣ ਵਾਲੇ ਸਵਾਲ ਅਤੇ ਉਹਨਾਂ ਦੇ ਜਵਾਬ) ਜਾਰੀ ਕੀਤੇ ਹਨ। ਇਸ FAQ ਦੇ ਜ਼ਰੀਏ, ਕੇਂਦਰੀ ਬੈਂਕ ਨੇ ਪੇਟੀਐਮ ਪੇਮੈਂਟਸ ਬੈਂਕ ਤੋਂ ਪੈਸੇ ਕਢਵਾਉਣ, ਰਿਫੰਡ, ਸੈਲਰੀ ਕ੍ਰੈਡਿਟ, ਡੀਬੀਟੀ ਅਤੇ ਬਿਜਲੀ ਬਿੱਲ ਜਮ੍ਹਾ ਕਰਨ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ।
ਬੈਂਕ (PPBL) ਵੱਲੋਂ ਗਾਹਕਾਂ ਅਤੇ ਰੈਗੂਲੇਟਰੀ ਅਥਾਰਟੀਆਂ ਬਾਰੇ ਚਿੰਤਾਵਾਂ ਉਠਾਏ ਜਾਣ ਤੋਂ ਬਾਅਦ ਆਰਬੀਆਈ ਨੇ ਇਹ ਫੈਸਲਾ ਲਿਆ ਹੈ। ਆਰਬੀਆਈ ਨੇ ਕਿਹਾ, “15 ਮਾਰਚ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਯੰਤਰਾਂ, ਵੋਲੈਟ , ਫਾਸਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਆਦਿ ਵਿੱਚ ਕੋਈ ਹੋਰ ਜਮ੍ਹਾਂ ਜਾਂ ਕ੍ਰੈਡਿਟ ਲੈਣ-ਦੇਣ ਨਹੀਂ ਹੋਵੇਗਾ |