26 ਨਵੰਬਰ 2024: ਭਾਰਤੀ ਰਿਜ਼ਰਵ ਬੈਂਕ (Reserve Bank of India) (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਸਿਹਤ(health) ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇੱਨਈ ਦੇ ਇੱਕ ਹਸਪਤਾਲ(chennai-hospital) ਵਿੱਚ ਭਰਤੀ ਕਰਵਾਇਆ ਗਿਆ। ਆਰਬੀਆਈ (RBI) ਅਧਿਕਾਰੀਆਂ ਮੁਤਾਬਕ ਸ਼ਕਤੀਕਾਂਤ ਦਾਸ ਨੂੰ ਅਪੋਲੋ ਹਸਪਤਾਲ(Apollo Hospital) ਵਿੱਚ ਦਾਖ਼ਲ ਕਰਵਾਇਆ ਗਿਆ ਹੈ|
ਉੱਥੇ ਹੀ ਆਰਬੀਆਈ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਗਵਰਨਰ ਨੂੰ ਐਸਿਡਿਟੀ ਦੀ ਸਮੱਸਿਆ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਗਰਾਨੀ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਉਹਨਾਂ ਦੀ ਸਿਹਤ ਬਿਹਤਰ ਹੈ ਅਤੇ ਅਗਲੇ 2-3 ਘੰਟਿਆਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਫਿਲਹਾਲ ਸ਼ਕਤੀਕਾਂਤ ਦਾਸ ਦੀ ਸਿਹਤ ਨੂੰ ਲੈ ਕੇ ਕੋਈ ਗੰਭੀਰ ਚਿੰਤਾ ਨਹੀਂ ਹੈ ਅਤੇ ਉਹ ਪੂਰਾ ਆਰਾਮ ਕਰ ਰਹੇ ਹਨ।