July 3, 2024 10:00 am
three Hindu temples in Bangladesh

ਬੰਗਲਾਦੇਸ਼ ‘ਚ ਹਿੰਦੂ ਮੰਦਿਰਾਂ ਦੇ ਬਾਹਰ ਸ਼ਰਾਰਤੀ ਅਨਸਰਾਂ ਨੇ ਕੀਤੀ ਇਹ ਕਰਤੂਤ

ਚੰਡੀਗੜ੍ਹ 3 ਜਨਵਰੀ 2022: ਬੰਗਲਾਦੇਸ਼ (Bangladesh) ‘ਚ ਦੁਰਗਾ ਪੂਜਾ ਦੌਰਾਨ ਭੜਕੀ ਦੇਸ਼ ਵਿਆਪੀ ਹਿੰਸਾ ਤੋਂ ਬਾਅਦ ਇੱਥੇ ਹਿੰਦੂ ਇਕ ਵਾਰ ਫਿਰ ਨਿਸ਼ਾਨੇ ‘ਤੇ ਹਨ। ਇਸ ਵਾਰ ਬੰਗਲਾਦੇਸ਼ (Bangladesh) ‘ਚ ਮੰਦਰਾਂ (temples) ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ (Hindus) ਭਾਈਚਾਰੇ ਵੱਲੋਂ ਲਾਲਮੋਨੀਰਹਾਟ ਜ਼ਿਲ੍ਹੇ ਵਿੱਚ ਤਿੰਨ ਮੰਦਰਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ‘ਚ ਸ਼ਾਮਲ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਵਾਲੀਆਂ ਸ਼ਿਕਾਇਤਾਂ ਦਰਜ ਕਰਨ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਜ਼ਿਲ੍ਹੇ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ।

ਸੂਤਰਾਂ ਦੇ ਮੁਤਾਬਕ ਸ਼ੁੱਕਰਵਾਰ ਤੜਕੇ ਲਾਲਮੋਨੀਰਹਾਟ ਜ਼ਿਲ੍ਹੇ ਦੇ ਹਤੀਬੰਧ ਉਪਜ਼ਿਲੇ ਦੇ ਗੇਂਦੁਕੁਰੀ ਪਿੰਡ ‘ਚ ਤਿੰਨ ਹਿੰਦੂ ਮੰਦਰਾਂ ਅਤੇ ਇਕ ਘਰ ਦੇ ਦਰਵਾਜ਼ਿਆਂ ‘ਤੇ ਪੋਲੀਥੀਨ ‘ਚ ਪੈਕ ਕੱਚਾ ‘ਬੀਫ’ ਟੰਗ ਦਿੱਤਾ ਗਿਆ, ਜਿਸ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕ ਗੁੱਸੇ ‘ਚ ਆ ਗਏ। ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦੇ ਸਬੰਧ ‘ਚ ਸ਼ੁੱਕਰਵਾਰ ਰਾਤ ਨੂੰ ਹਟੀਬੰਦ ਪੁਲਸ ਸਟੇਸ਼ਨ ‘ਚ ਚਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।

ਸ਼ਨੀਵਾਰ ਨੂੰ ਸਥਾਨਕ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪਿੰਡ ਦੇ ਸ਼੍ਰੀ ਸ਼੍ਰੀ ਰਾਧਾ ਗੋਵਿੰਦ ਮੰਦਰ ‘ਚ ਧਰਨਾ ਦਿੱਤਾ ਅਤੇ ਘਟਨਾ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਹਤੀਬੰਧ ਉਪਜ਼ਿਲਾ ਪੂਜਾ ਉਦਪਾਨ ਪ੍ਰੀਸ਼ਦ ਦੇ ਮੁਖੀ ਦਲੀਪ ਕੁਮਾਰ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਨੇ ਮੌਕੇ ਦਾ ਦੌਰਾ ਕੀਤਾ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।