ਚੰਡੀਗੜ੍ਹ, 02 ਅਕਤੂਬਰ 2024: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਇੱਕ ਵਾਰ ਫਿਰ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਹੈ | ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਬਾਰੇ ਦਿੱਤੇ ਜਾ ਰਹੇ ਬਿਆਨਾਂ ‘ਤੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਮਝ ਬਹੁਤ ਦੇਰ ਨਾਲ ਆਉਂਦੀ ਹੈ, ਚੋਣਾਂ ‘ਚ ਜਿੱਤ-ਹਾਰ ਹੁੰਦੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਜੇਕਰ ਬਹੁਤੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਵੱਡੇ ਲੋਕਾਂ ਨੂੰ ਦਿੱਤੀ ਗਈ ਹੈ ਤਾਂ ਆਪਣੇ ਜਵਾਈ ਰਾਜੇ ਨੂੰ ਪੁੱਛੋ ਕਿ ਹੁੱਡਾ ਸਾਹਿਬ ਨੇ ਉਨ੍ਹਾਂ ਨੂੰ ਕਿੰਨੀ ਜ਼ਮੀਨ ਦਿੱਤੀ ਹੈ। ਬਾਅਦ ‘ਚ ਅਡਾਨੀ-ਅੰਬਾਨੀ ਦਾ ਹਿਸਾਬ ਲਓ। ਅਦਾਲਤਾਂ ‘ਚ ਕੇਸ ਚੱਲ ਰਹੇ ਹਨ।
ਇਸਦੇ ਨਾਲ ਹੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਰਾਹੁਲ ਗਾਂਧੀ ‘ਤੇ ਦਿੱਤੇ ਬਿਆਨ ‘ਤੇ ਬਿੱਟੂ ਨੇ ਕਿਹਾ ਕਿ ਬਿਆਨ ਚੰਗੀ ਤਰ੍ਹਾਂ ਸੋਚਣ ਤੋਂ ਬਾਅਦ ਦਿੱਤੇ ਜਾਂਦੇ ਹਨ। ਮੇਰੇ ਸਿਰ ‘ਤੇ ਦਸਤਾਰ ਹੈ, ਪੰਜਾਬੀ ਕਦੇ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਬਿਆਨ ‘ਤੇ ਕਾਇਮ ਹਾਂ। ਰਾਹੁਲ ਗਾਂਧੀ ਨੇ ਸਿੱਖਾਂ ‘ਤੇ ਕੀ ਕਿਹਾ ਸੀ ਕਿ ਉਨ੍ਹਾਂ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਨਹੀਂ ਹੈ। ਪਰ ਤੁਸੀਂ ਸਿੱਖਾਂ ਨੂੰ ਪੁੱਛੋ ਕਿ ਅਸਲ ਸਥਿਤੀ ਕੀ ਹੈ।
ਰਵਨੀਤ ਸਿੰਘ ਬਿੱਟੂ ਨੇ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਸਿੱਖਾਂ ਨੂੰ ਸਾੜਨ ਵਾਲਿਆਂ ਦਾ ਸਾਥ ਦਿੱਤਾ ਹੈ । ਰਾਹੁਲ ਗਾਂਧੀ ਖੁਦ ਕੋਈ ਬਿਆਨ ਦੇਣ ਦੇ ਕਾਬਲ ਨਹੀਂ ਹਨ, ਓਹਨਾ ਨੂੰ ਜੋ ਵੀ ਦੱਸਿਆ ਜਾਂਦਾ ਹੈ, ਉਹ ਕਹਿ ਦਿੰਦੇ ਹਨ। ਹਰਿਆਣਾ ‘ਚ ਰਾਹੁਲ ਗਾਂਧੀ ਦੇ ਜਲੇਬੀ ਵਾਲੇ ਬਿਆਨ ‘ਤੇ ਕਿਹਾ ਕਿ ਕੱਲ੍ਹ ਰਾਹੁਲ ਗਾਂਧੀ ਕਹਿ ਰਹੇ ਸਨ ਕਿ ਜਲੇਬੀ ਫੈਕਟਰੀ ‘ਚ ਬਣਦੀ ਹੈ। ਕੋਈ ਦੱਸ ਸਕਦਾ ਹੈ ਕਿ ਜਲੇਬੀ ਦੀ ਕਿਹੜੀ ਫੈਕਟਰੀ ਬਣਦੀ ਹੈ? ਜਲੇਬੀ 50 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਕਿਵੇਂ ਦੇਵੇਗੀ? ਇਹ ਕੰਮ ਅੱਜ ਤੱਕ ਕੋਈ ਨਹੀਂ ਕਰ ਸਕਿਆ।