Ravinder Jadeja

ਟੈਸਟ ਆਲਰਾਊਂਡਰ ਰੈਂਕਿੰਗ ‘ਚ ਨੰਬਰ-1 ‘ਤੇ ਕਾਬਜ ਰਵਿੰਦਰ ਜਡੇਜਾ ਨੇ ਬਣਾਇਆ ਖ਼ਾਸ ਰਿਕਾਰਡ

ਚੰਡੀਗੜ੍ਹ, 14 ਮਈ, 2025: ਭਾਰਤ ਦੇ ਆਲਰਾਊਂਡਰ ਅਤੇ ਸਪਿਨਰ ਰਵਿੰਦਰ ਜਡੇਜਾ (Ravinder Jadeja) ਆਈਸੀਸੀ ਆਲ-ਰਾਊਂਡਰ ਟੈਸਟ ਰੈਂਕਿੰਗ ‘ਚ ਸਭ ਤੋਂ ਲੰਮੇ ਸਮੇਂ ਲਈ ਨੰਬਰ-1 ‘ਤੇ ਰਹਿਣ ਵਾਲਾ ਖਿਡਾਰੀ ਬਣ ਗਿਆ ਹੈ। ਜਡੇਜਾ 1151 ਦਿਨ ਅਤੇ 38 ਮਹੀਨਿਆਂ ਤੋਂ ਟੈਸਟ ਕ੍ਰਿਕਟ ‘ਚ ਆਲਰਾਊਂਡਰ ਦੀ ਰੈਂਕਿੰਗ ‘ਚ ਚੋਟੀ ਦੇ ਸਥਾਨ ‘ਤੇ ਕਾਬਜ਼ ਹਨ।

ਰਵਿੰਦਰ ਜਡੇਜਾ (Ravinder Jadeja) ਦਾ ਪਿਛਲੇ ਸਾਲ ਦਾ ਸੀਜ਼ਨ ਸ਼ਾਨਦਾਰ ਰਿਹਾ, ਉਨ੍ਹਾਂ ਨੇ 29.27 ਦੀ ਔਸਤ ਨਾਲ 527 ਦੌੜਾਂ ਬਣਾਈਆਂ ਅਤੇ 24.29 ਦੀ ਔਸਤ ਨਾਲ 48 ਵਿਕਟਾਂ ਵੀ ਲਈਆਂ। ਜਡੇਜਾ ਨੇ ਜੈਕ ਕੈਲਿਸ, ਕਪਿਲ ਦੇਵ, ਇਮਰਾਨ ਖਾਨ ਵਰਗੇ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਜਡੇਜਾ 9 ਮਾਰਚ 2022 ਨੂੰ ਰੈਂਕਿੰਗ ‘ਚ ਚੋਟੀ ‘ਤੇ ਸੀ। ਜਡੇਜਾ ਨੇ ਵੈਸਟਇੰਡੀਜ਼ ਦੇ ਜੇਸਨ ਹੋਲਡਰ ਨੂੰ ਪਿੱਛੇ ਛੱਡ ਦਿੱਤਾ।

Test Ranking

ਬੁੱਧਵਾਰ ਨੂੰ ਜਾਰੀ ਟੈਸਟ ਆਲਰਾਊਂਡਰ ਰੈਂਕਿੰਗ ‘ਚ ਜਡੇਜਾ 400 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਹਨ। ਉਸ ਤੋਂ ਬਾਅਦ ਬੰਗਲਾਦੇਸ਼ ਦੇ ਮੇਹਦੀ ਹਸਨ ਮਿਰਾਜ਼ (327 ਅੰਕ) ਅਤੇ ਮਾਰਕੋ ਜਾਨਸਨ (294 ਅੰਕ) ਦਾ ਨੰਬਰ ਆਉਂਦਾ ਹੈ। ਆਸਟ੍ਰੇਲੀਆ ਦੇ ਪੈਟ ਕਮਿੰਸ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਚੋਟੀ ਦੇ 5 ਖਿਡਾਰੀਆਂ ਦੀ ਸੂਚੀ ‘ਚ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਜਡੇਜਾ ਚੋਟੀ ਦੇ 10 ‘ਚ ਇਕਲੌਤਾ ਭਾਰਤੀ ਆਲਰਾਊਂਡਰ ਹੈ।

ਜਡੇਜਾ ਮਾਰਚ 2022 ‘ਚ ਨੰਬਰ-1 ਰੈਂਕਿੰਗ ‘ਤੇ ਪਹੁੰਚਿਆ ਸੀ। ਉਦੋਂ ਤੋਂ ਜਡੇਜਾ ਨੇ 23 ਟੈਸਟ ਮੈਚਾਂ ‘ਚ 1175 ਦੌੜਾਂ ਬਣਾਈਆਂ ਹਨ। ਇਸ ‘ਚ ਉਨ੍ਹਾਂ ਦਾ ਔਸਤ 36.71 ਸੀ। ਇਸ ‘ਚ 3 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ। ਗੇਂਦਬਾਜ਼ੀ ‘ਚ ਉਨ੍ਹਾਂ ਨੇ ਸਪਿਨ ਗੇਂਦਬਾਜ਼ੀ ਨਾਲ 22.34 ਦੀ ਔਸਤ ਨਾਲ 91 ਵਿਕਟਾਂ ਲਈਆਂ, ਜਿਸ ‘ਚ 6 5-ਵਿਕਟਾਂ ਅਤੇ 2 10-ਵਿਕਟਾਂ ਸ਼ਾਮਲ ਹਨ।

Read More: Ranji Trophy: ਰਣਜੀ ਟਰਾਫੀ ‘ਚ ਰਵਿੰਦਰ ਜਡੇਜਾ ਚਮਕੇ, ਰੋਹਿਤ ਸ਼ਰਮਾ ਤੇ ਜੈਸਵਾਲ ਮੁੜ ਫਲਾਪ

Scroll to Top