ਸਪੋਰਟਸ, 02 ਜੁਲਾਈ 2025: ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ (Ravi Shastri) ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਲਈ ਜਸਪ੍ਰੀਤ ਬੁਮਰਾਹ ਨੂੰ ਪਲੇਇੰਗ 11 ‘ਚ ਸ਼ਾਮਲ ਨਾ ਕਰਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤ ਦਿਨਾਂ ਦੇ ਆਰਾਮ ਤੋਂ ਬਾਅਦ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ ਨੂੰ ਬਾਹਰ ਰੱਖਣ ਦਾ ਫੈਸਲਾ ਗਲਤ ਹੈ। ਦਰਅਸਲ, ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਐਜਬੈਸਟਨ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਭਾਰਤ ਤਿੰਨ ਬਦਲਾਅ ਨਾਲ ਉੱਤਰੀ ਹੈ |
ਰਵੀ ਸ਼ਾਸਤਰੀ (Ravi Shastri) ਨੇ ਇੱਕ ਸਪੋਰਟਸ ਚੈੱਨਲ ਨਾਲ ਗੱਲ ਕਰਦੇ ਹੋਏ ਕਿਹਾ-ਕਿ ‘ਜੇਕਰ ਤੁਸੀਂ ਭਾਰਤ ਦੇ ਰਨ ਨੂੰ ਦੇਖੋਗੇ, ਤਾਂ ਇਹ ਇੱਕ ਬਹੁਤ ਮਹੱਤਵਪੂਰਨ ਟੈਸਟ ਮੈਚ ਬਣ ਜਾਂਦਾ ਹੈ। ਤੁਸੀਂ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚ ਹਾਰ ਗਏ ਹੋ, ਤੁਸੀਂ ਆਸਟ੍ਰੇਲੀਆ ਵਿਰੁੱਧ ਵੀ ਤਿੰਨ ਮੈਚ ਹਾਰ ਗਏ ਹੋ। ਤੁਸੀਂ ਇੱਥੇ ਪਹਿਲਾ ਟੈਸਟ ਮੈਚ ਹਾਰ ਗਏ ਹੋ ਅਤੇ ਤੁਸੀਂ ਜਿੱਤ ਦੇ ਰਾਹ ‘ਤੇ ਵਾਪਸ ਆਉਣਾ ਚਾਹੁੰਦੇ ਹੋ। ਤੁਹਾਡੇ ਕੋਲ ਦੁਨੀਆ ਦਾ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ ਹੈ ਅਤੇ ਤੁਸੀਂ ਉਸਨੂੰ ਸੱਤ ਦਿਨਾਂ ਦੇ ਆਰਾਮ ਤੋਂ ਬਾਅਦ ਬਾਹਰ ਬਿਠਾਉਂਦੇ ਹੋ, ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ।’
ਸ਼ਾਸਤਰੀ ਟੀਮ ਪ੍ਰਬੰਧਨ ਦੇ ਬੁਮਰਾਹ ਨੂੰ ਆਰਾਮ ਦੇਣ ਦੇ ਫੈਸਲੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ- ‘ਇਹ ਬਹੁਤ ਮਹੱਤਵਪੂਰਨ ਮੈਚ ਹੈ, ਉਨ੍ਹਾਂ ਨੂੰ ਇੱਕ ਹਫ਼ਤੇ ਦੀ ਛੁੱਟੀ ਮਿਲੀ ਹੈ। ਮੈਂ ਥੋੜ੍ਹਾ ਹੈਰਾਨ ਹਾਂ ਕਿ ਬੁਮਰਾਹ ਨਹੀਂ ਖੇਡ ਰਿਹਾ ਹੈ। ਇਹ ਫੈਸਲਾ ਖਿਡਾਰੀ ਦਾ ਨਹੀਂ ਹੋਣਾ ਚਾਹੀਦਾ। ਕਪਤਾਨ ਅਤੇ ਮੁੱਖ ਕੋਚ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ 11 ਖਿਡਾਰੀਆਂ ‘ਚੋਂ ਕਿਸ ਨੂੰ ਖੇਡਣਾ ਚਾਹੀਦਾ ਹੈ। ਇਹ ਲੜੀ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਮੈਚ ਹੈ, ਉਸਨੂੰ ਇਸ ਖੇਡ ‘ਚ ਕਿਸੇ ਹੋਰ ਚੀਜ਼ ਨਾਲੋਂ ਵੱਧ ਖੇਡਣਾ ਚਾਹੀਦਾ ਹੈ।
ਟੈਸਟ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਸੀ ਕਿ ਬੁਮਰਾਹ ਇੰਗਲੈਂਡ ਦੌਰੇ ‘ਤੇ ਸਿਰਫ਼ ਤਿੰਨ ਮੈਚ ਖੇਡੇਗਾ। ਇਹ ਤੈਅ ਨਹੀਂ ਹੈ ਕਿ ਉਹ ਕਿਹੜੇ ਤਿੰਨ ਮੈਚ ਖੇਡੇਗਾ। ਪਹਿਲੇ ਮੈਚ ‘ਚ ਤੇਜ਼ ਗੇਂਦਬਾਜ਼ ਨੇ ਘਾਤਕ ਗੇਂਦਬਾਜ਼ੀ ਕੀਤੀ ਅਤੇ ਪੰਜ ਵਿਕਟਾਂ ਹਾਸਲ ਕੀਤੀਆਂ। ਇਹ ਉਸਦੇ ਕਰੀਅਰ ਦਾ 14ਵਾਂ ਪੰਜ ਵਿਕਟਾਂ ਹਾਸਲ ਸੀ। ਬੁੱਧਵਾਰ ਨੂੰ ਕਪਤਾਨ ਸ਼ੁਭਮਾਨ ਗਿੱਲ ਨੇ ਟਾਸ ਤੋਂ ਬਾਅਦ ਦੱਸਿਆ ਕਿ ਬੁਮਰਾਹ ਨੂੰ ਵਰਕਲੋਦਾ ਮੈਨੇਜ ਕਰਨ ਦੇ ਉਦੇਸ਼ ਨਾਲ ਆਰਾਮ ਦਿੱਤਾ ਗਿਆ ਹੈ।
Read More: IND ਬਨਾਮ ENG: ਕੇਐਲ ਰਾਹੁਲ 2 ਦੌੜਾਂ ਬਣਾ ਕੇ ਆਊਟ, ਜੈਸਵਾਲ-ਨਾਇਰ LBW ਹੋਣ ਤੋਂ ਬਚੇ




