Ratan Tata

Ratan Tata: ਰਤਨ ਟਾਟਾ ਨੂੰ ‘ਭਾਰਤ ਰਤਨ’ ਦੇਣ ਦੀ ਮੰਗ, ਮਹਾਰਾਸ਼ਟਰ ਸਰਕਾਰ ਨੇ ਸਿਫ਼ਾਰਸ਼

ਚੰਡੀਗੜ੍ਹ, 10 ਅਕਤੂਬਰ 2024: (Ratan Tata Death News) ਟਾਟਾ ਗਰੁੱਪ ਦੇ ਮਾਲਕ ਰਤਨ ਟਾਟਾ (Ratan Tata) ਦੇ ਦਿਹਾਂਤ ਨਾਲ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ | ਦੇਸ਼ ਭਰ ਲੋਕ ਅਤੇ ਵੱਖ-ਵੱਖ ਹਸਤੀਆਂ ਰਤਨ ਟਾਟਾ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚ ਰਹੇ ਹਨ | ਉਨ੍ਹਾਂ ਦੇ ਅੰਤਿਮਾਂ ਦਰਸ਼ਨਾਂ ਲੋਕ ਆ ਰਹੇ ਹਨ | ਰਤਨ ਟਾਟਾ ਨੇ ਬੀਤੀ ਰਾਤ 86 ਸਾਲ ਦੀ ਉਮਰ ‘ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਏ ।

ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ‘ਚ ਭਾਰਤ ਦੇ ਉੱਘੇ ਸਨਅਤਕਾਰ ਰਤਨ ਟਾਟਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਤੋਂ ਇਲਾਵਾ ਰਤਨ ਟਾਟਾ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦੇਣ ਦਾ ਪ੍ਰਸਤਾਵ ਵੀ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਮੰਡਲ ‘ਚ ਪੇਸ਼ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਦੀ ਸਿਫ਼ਾਰਸ਼ ਕੀਤੀ ਗਈ ਹੈ।

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਰਤਨ ਟਾਟਾ (Ratan Tata) ਦੇ ਦਿਹਾਂਤ ਨੂੰ ਦੇਸ਼ ਲਈ ਵੱਡਾ ਘਾਟਾ ਦੱਸਿਆ ਹੈ | ਐੱਸ ਜੈਸ਼ੰਕਰ ਨੇ ਕਿਹਾ, ’ਮੈਂ’ਤੁਸੀਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ ਜਦੋਂ ਮੈਂ ਸਰਕਾਰ ‘ਚ ਮੱਧ ਪੱਧਰ ਦਾ ਅਧਿਕਾਰੀ ਸੀ। ਉਸ ਸਮੇਂ ਅਸੀਂ ਸੰਯੁਕਤ ਰਾਜ ਦੇ ਨਾਲ ਸੀਈਓ ਫੋਰਮ ਦੀ ਸ਼ੁਰੂਆਤ ਕੀਤੀ ਸੀ। ਇਸਦੀ ਅਗਵਾਈ ਕਰਨ ਲਈ ਉਹ ਸੁਭਾਵਿਕ ਤੌਰ ‘ਤੇ ਪਹਿਲੀ ਪਸੰਦ ਸੀ। ਇਸ ਲਈ ਉਨ੍ਹਾਂ ਸਾਲਾਂ ਦੌਰਾਨ ਅਸੀਂ ਇਕੱਠੇ ਕੰਮ ਕੀਤਾ, ਇਕੱਠੇ ਅਮਰੀਕਾ ਦੀ ਯਾਤਰਾ ਕੀਤੀ। ਉਹ ਸੱਚਮੁੱਚ ਹੀ ਕਮਾਲ ਦੇ ਇਨਸਾਨ ਸਨ।

Read more: Panchayat Elections: ਸਰਪੰਚਾਂ ਲਈ 20147 ਤੇ ਪੰਚਾਂ ਲਈ 31381 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਰਤਨ ਟਾਟਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ NCPA ਗਰਾਊਂਡ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਰਤਨ ਟਾਟਾ ਇੱਕ ਦੂਰਅੰਦੇਸ਼ੀ ਸਨਅਤਕਾਰ ਸਨ ਅਤੇ ਉਹ ਵਪਾਰ ਪ੍ਰਸ਼ਾਸਨ ‘ਚ ਨੈਤਿਕਤਾ ‘ਤੇ ਬਹੁਤ ਜ਼ੋਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਭਾਰਤ ਦਾ ਆਰਥਿਕ ਇਤਿਹਾਸ ਲਿਖਿਆ ਜਾਵੇਗਾ, ਉਸ ‘ਚ ਰਤਨ ਟਾਟਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਜ਼ਰੂਰ ਹੋਵੇਗਾ। ਉਹ ਭਾਰਤ ਦਾ ਸੱਚਾ ਪੁੱਤਰ ਅਤੇ ਇੱਕ ਸ਼ਾਨਦਾਰ ਵਿਅਕਤੀ ਸੀ।

ਰਤਨ ਟਾਟਾ ਦੇ ਦਿਹਾਂਤ ‘ਤੇ ਕਾਂਗਰਸ ਆਗੂ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ‘ਮੈਨੂੰ ਭਾਰਤ ਦੇ ਅਸਲੀ ‘ਰਤਨ’ ਨੂੰ ਜਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਮੈਂ ਉਨ੍ਹਾਂ ਨਾਲ ਕੰਮ ਕੀਤਾ ਹੈ, ਮੈਂ ਉਨ੍ਹਾਂ ਨੂੰ ਨੇੜਿਓਂ ਦੇਖਿਆ ਹੈ | ਇਹ ਸਮੁੱਚੇ ਭਾਰਤ ਵਾਸੀਆਂ ਲਈ ਇੱਕ ਅਸਹਿ ਅਤੇ ਅਥਾਹ ਘਾਟਾ ਹੈ ਅਤੇ ਸਭ ਤੋਂ ਵੱਧ ਰਤਨ ਟਾਟਾ ਇੱਕ ਮਹਾਨ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਚੰਗੇ ਇਨਸਾਨ ਵੀ ਸਨ।

Scroll to Top