Rashtrapati Bhavan

Rashtrapati Bhavan: ਰਾਸ਼ਟਰਪਤੀ ਭਵਨ ਦੇ ਪ੍ਰਸਿੱਧ ‘ਦਰਬਾਰ ਹਾਲ’ ਅਤੇ ‘ਅਸ਼ੋਕਾ ਹਾਲ’ ਦਾ ਨਾਂ ਬਦਲਿਆ

ਚੰਡੀਗੜ੍ਹ, 25 ਜੁਲਾਈ 2024: ਰਾਸ਼ਟਰਪਤੀ ਭਵਨ (Rashtrapati Bhavan) ਦੇ ਪ੍ਰਸਿੱਧ ‘ਦਰਬਾਰ ਹਾਲ’ ਅਤੇ ‘ਅਸ਼ੋਕਾ ਹਾਲ’ ਦਾ ਨਾਂ ਬਦਲ ਕੇ ਹੁਣ ‘ਗਣਤੰਤਰ ਮੰਡਪ’ ਅਤੇ ‘ਅਸ਼ੋਕ ਮੰਡਪ’ ਰੱਖ ਦਿੱਤਾ ਹੈ | ਦਰਬਾਰ ਹਾਲ ਮਹੱਤਵਪੂਰਨ ਸਮਾਗਮਾਂ ਜਿਵੇਂ ਕਿ ਰਾਸ਼ਟਰੀ ਪੁਰਸਕਾਰਾਂ ਦੀ ਪੇਸ਼ਕਾਰੀ ਦਾ ਸਥਾਨ ਹੈ।

ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਭਵਨ ਦੇ ਮਾਹੌਲ ਨੂੰ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਮੁਤਾਬਕ ਲਿਆਉਣ ਲਈ ਲਗਾਤਾਰ ਯਤਨ ਕੀਤੇ ਗਏ। ਇਸੇ ਸਿਲਸਿਲੇ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਦੋ ਵੱਕਾਰੀ ਹਾਲਾਂ ਦਾ ਨਾਂ ‘ਦਰਬਾਰ ਹਾਲ’ ਦਾ ਨਾਂ ਬਦਲ ਕੇ ‘ਗਣਤੰਤਰ ਮੰਡਪ’ ਅਤੇ ‘ਅਸ਼ੋਕਾ ਹਾਲ’ ਦਾ ਨਾਂ ਬਦਲ ਕੇ ‘ਅਸ਼ੋਕਾ ਮੰਡਪ’ ਕਰ ਦਿੱਤਾ ਹੈ। “

 

Scroll to Top