Khanna

ਖੰਨਾ ‘ਚ ਵਿਦੇਸ਼ੀ ਵਿਦਿਆਰਥਣ ਨਾਲ ਜ਼ਬਰ-ਜਨਾਹ, ਪੁਲਿਸ ਵਲੋਂ ਮੁਲਜ਼ਮ ਗ੍ਰਿਫਤਾਰ

ਖੰਨਾ, 19 ਅਪ੍ਰੈਲ 2023: ਖੰਨਾ (Khanna) ‘ਚ ਵਿਦੇਸ਼ੀ ਵਿਦਿਆਰਥਣ ਨਾਲ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੀ ਵਿਦਿਆਰਥਣ ਨਾਲ ਗੁਲਜ਼ਾਰ ਕਾਲਜ ਖੰਨਾ ‘ਚ ਪੜ੍ਹਾਈ ਕਰਦੇ ਵਿਦੇਸ਼ੀ ਵਿਦਿਆਰਥੀ ‘ਤੇ ਜ਼ਬਰ ਜਨਾਹ ਕਰਨ ਦਾ ਦੋਸ਼ ਲੱਗਾ ਹੈ । ਕਥਿਤ ਮੁਲਜ਼ਮ ਲਾਈਬੀਰੀਆ ਦਾ ਰਹਿਣ ਵਾਲਾ ਹੈ। ਪੀੜਤ ਵਿਦਿਆਰਥਣ ਨੇ ਇਸ ਦੀ ਖ਼ੁਦ ਸ਼ਿਕਾਇਤ ਕੀਤੀ ਹੈ |

ਪੁਲਿਸ ਨੇ ਸਿਟੀ ਵਨ ਥਾਣੇ ‘ਚ ਵਿਦੇਸ਼ੀ ਵਿਦਿਆਰਥੀ ਦੇ ਖ਼ਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ । ਕਥਿਤ ਦੋਸ਼ੀ ਨੇ ਰਸੋਈ ‘ਚ ਖਾਣਾ ਬਣਾਉਣ ਬਹਾਨੇ ਵਿਦੇਸ਼ੀ ਵਿਦਿਆਰਥਣ ਨੂੰ ਆਪਣੇ ਕਮਰੇ ‘ਚ ਦਾਖ਼ਲ ਕੀਤਾ ਅਤੇ ਬਾਅਦ ‘ਚ ਉਸ ਨਾਲ ਕਥਿਤ ਜ਼ਬਰ-ਜਨਾਹ ਕੀਤਾ ਗਿਆ । ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਚ ਤੁਰੰਤ ਐਕਸ਼ਨ ਲੈ ਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ |

Scroll to Top