Latest Punjab News Headlines Punjab News: ਫਲਾਈਟ ‘ਚ ਔਰਤ ਦੀ ਮੌ.ਤ, ਐਮਰਜੈਂਸੀ ਕਰਨੀ ਪਈ ਲੈਂਡਿੰਗ ਮਾਰਚ 18, 2025
Ranveer Allahbadia: ਵਿਵਾਦਤ ਟਿੱਪਣੀ ਮਾਮਲੇ ‘ਚ ਰਣਵੀਰ ਇਲਾਹਾਬਾਦੀਆ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼
ਚੰਡੀਗੜ੍ਹ, 14 ਫਰਵਰੀ 2025: ‘ਇੰਡੀਆਜ਼ ਗੌਟ ਟੈਲੇਂਟ’ ਸ਼ੋਅ (India’s Got Talent) ‘ਚ ਟਿੱਪਣੀ ‘ਤੇ ਵਿਵਾਦ ਭਖਿਆ ਹੋਇਆ ਹੈ | ਇਸ ਮਾਮਲੇ ‘ਚ ਹੁਣ ਰਣਵੀਰ ਇਲਾਹਾਬਾਦੀਆ (Ranveer Allahbadia) ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ, ਰਣਵੀਰ ਇਲਾਹਾਬਾਦੀਆ ‘ਇੰਡੀਆਜ਼ ਗੌਟ ਟੈਲੇਂਟ’ ‘ਤੇ ਆਪਣੀਆਂ ਅਸ਼ਲੀਲ ਟਿੱਪਣੀਆਂ ਕਾਰਨ ਵਿਵਾਦਾਂ ‘ਚ ਘਿਰੇ ਹੋਏ ਹਨ। ਯੂਟਿਊਬਰ ਵਿਰੁੱਧ ਵੱਖ-ਵੱਖ ਥਾਵਾਂ ‘ਤੇ ਕਈ ਮਾਮਲੇ ਦਰਜ ਕੀਤੇ ਹਨ। ਰਣਵੀਰ ਨੇ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਕਿ ਉਹ ਦੇਸ਼ ਭਰ ‘ਚ ਉਸਦੇ ਖਿਲਾਫ ਦਰਜ ਕਈ ਐਫਆਈਆਰਜ਼ ਨੂੰ ਇਕੱਠਾ ਜੋੜਿਆ ਜਾਵੇ |
ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਦਰਜ ਸ਼ਿਕਾਇਤਾਂ ‘ਚ ਰਣਵੀਰ ‘ਤੇ ਅਸ਼ਲੀਲ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਲੋਕਾਂ ‘ਚ ਕਾਫ਼ੀ ਰੋਸ ਹੈ। ਏਐਨਆਈ ਦੇ ਮੁਤਾਬਕ ਵਕੀਲ ਅਭਿਨਵ ਚੰਦਰਚੂੜ ਨੇ ਸ਼ੁੱਕਰਵਾਰ (14 ਫਰਵਰੀ) ਨੂੰ ਸੁਪਰੀਮ ਕੋਰਟ ਦੇ ਸਾਹਮਣੇ ਮਾਮਲੇ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਰੁੱਧ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਅਸਾਮ ਪੁਲਿਸ ਨੇ ਉਨ੍ਹਾਂ ਨੂੰ ਅੱਜ ਤਲਬ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ‘ਚ ਪਹਿਲਾਂ ਹੀ ਇੱਕ ਤਾਰੀਖ਼ ਦਿੱਤੀ ਜਾ ਚੁੱਕੀ ਹੈ।
ਰਣਵੀਰ ਇਲਾਹਾਬਾਦੀਆ (Ranveer Allahbadia) ਹਾਲ ਹੀ ‘ਚ ਸਮਯ ਰੈਨਾ ਦੇ ਸ਼ੋਅ ‘ਚ ਨਜ਼ਰ ਆਏ। ਇਸ ਐਪੀਸੋਡ ਦੌਰਾਨ ਉਨ੍ਹਾਂ ਨੇ ਇੱਕ ਪ੍ਰਤੀਯੋਗੀ ਨੂੰ ਉਨ੍ਹਾਂ ਦੇ ਮਾਪਿਆਂ ਦੇ ਜਿਨਸੀ ਸਬੰਧਾਂ ਬਾਰੇ ਇੱਕ ਵਿਵਾਦਪੂਰਨ ਸਵਾਲ ਪੁੱਛਿਆ। ਉਸ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ ਅਤੇ ਯੂਜਰਾਂ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ।
ਵਿਵਾਦ ਵਧਦਾ ਦੇਖ ਕੇ ਰਣਵੀਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਮੁਆਫੀ ਵੀ ਮੰਗੀ ਹੈ, ਪਰ ਸਾਰੇ ਯੂਜਰਾਂ , ਸਿਆਸਤਦਾਨਾਂ ਅਤੇ ਸਿਤਾਰਿਆਂ ‘ਚ ਵਿਆਪਕ ਰੋਸ ਦੇਖਿਆ ਗਿਆ। ‘ਇੰਡੀਆਜ਼ ਗੌਟ ਟੈਲੇਂਟ’ ਦੇ ਨਵੇਂ ਐਪੀਸੋਡ ਦੀ ਸ਼ੂਟਿੰਗ ਦੌਰਾਨ, ਰਣਵੀਰ, ਅਪੂਰਵਾ ਅਤੇ 40 ਹੋਰਾਂ ਵਿਰੁੱਧ ਕਈ ਪੁਲਿਸ ਸ਼ਿਕਾਇਤਾਂ ਅਤੇ ਐਫਆਈਆਰ ਦਰਜ ਕੀਤੀਆਂ ਹਨ।
ਸਮਯ ਰੈਨਾ ਨੇ ਬੁੱਧਵਾਰ ਨੂੰ ਪਹਿਲੀ ਵਾਰ ਇਸ ਮੁੱਦੇ ‘ਤੇ ਆਪਣੀ ਚੁੱਪੀ ਤੋੜੀ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਮੁਆਫੀ ਨਹੀਂ ਮੰਗੀ ਹੈ। ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਰੈਨਾ ਨੇ ਲਿਖਿਆ, ‘ਮੇਰੇ ਲਈ ਜੋ ਵੀ ਹੋ ਰਿਹਾ ਹੈ, ਉਸ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੈ।’ ਮੈਂ ਆਪਣੇ ਚੈਨਲ ਤੋਂ ਇੰਡੀਆਜ਼ ਗੌਟ ਲੇਟੈਂਟ ਦੇ ਸਾਰੇ ਵੀਡੀਓ ਹਟਾ ਦਿੱਤੇ ਹਨ। ਮੇਰਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਹਸਾਉਣਾ ਅਤੇ ਉਨ੍ਹਾਂ ਨੂੰ ਚੰਗਾ ਸਮਾਂ ਦੇਣਾ ਸੀ। ਮੈਂ ਸਾਰੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਜਾਂਚ ਨਿਰਪੱਖਤਾ ਨਾਲ ਪੂਰੀ ਹੋਵੇ।
Read More: ਇਨ੍ਹਾਂ ਗਧਿਆਂ ਨੂੰ ਰੋਕ ਨਹੀਂ ਸਕਦੇ, ਇੰਡੀਆਜ਼ ਗੌਟ ਲੇਟੈਂਟ ਵਿਵਾਦ ਟਿੱਪਣੀ ‘ਤੇ ਭੜਕੇ ਮੀਕਾ ਸਿੰਘ
Related posts:
ਪੰਜਾਬ ਪੁਲਿਸ ਨੇ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਕੀਤਾ ਅਸਫ਼ਲ, ਤਿੰਨ ਵਿਅਕਤੀ 2 ਪਿਸਤੌਲਾਂ ਸਮੇਤ ਕਾਬੂ
ਕਿਸਾਨ ਜਥੇਬੰਦੀਆਂ ਵੱਲੋਂ CM ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ, ਸੰਗਰੂਰ ਛਾਉਣੀ 'ਚ ਤਬਦੀਲ
Mohali News: ਨੌਜਵਾਨ ਕ.ਤ.ਲ ਦੇ ਦੋਸ਼ੀਆਂ ਨੂੰ ਮੋਹਾਲੀ ਪੁਲਿਸ ਨੇ ਕੀਤਾ ਕਾਬੂ, ਸੁਲਝਾਈ ਗੁੱਥੀ
ਵਿਦੇਸ਼
Punjab News: ਫਲਾਈਟ ‘ਚ ਔਰਤ ਦੀ ਮੌ.ਤ, ਐਮਰਜੈਂਸੀ ਕਰਨੀ ਪਈ ਲੈਂਡਿੰਗ
Sunita Williams: ਧਰਤੀ ਤੇ ਵਾਪਸ ਪਰਤੇਗੀ ਸੁਨੀਤਾ ਵਿਲੀਅਮਜ਼, ਜਾਣੋ ਕਦੋਂ
India and New Zealand Ties: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਅਹਿਮ ਸਮਝੌਤੇ
Earthquake: ਇੱਕ ਵਾਰ ਫਿਰ ਕੰਬੀ ਧਰਤੀ, ਇਨ੍ਹਾਂ ਦੇਸ਼ਾਂ ‘ਚ ਮਹਿਸੂਸ ਹੋਏ ਭੁਚਾਲ ਦੇ ਝਟਕੇ