July 2, 2024 7:27 pm
Talwandi Sabo

ਫਿਰੌਤੀ ਮਾਮਲੇ ਲਾਰੈਂਸ ਬਿਸ਼ਨੋਈ ਨੂੰ ਤਲਵੰਡੀ ਸਾਬੋ ਦੀ ਅਦਾਲਤ ‘ਚ ਕੀਤਾ ਪੇਸ਼

ਚੰਡੀਗੜ੍ਹ, 09 ਮਾਰਚ 2023: ਰਾਮਾ ਮੰਡੀ ਫਿਰੌਤੀ ਮਾਮਲੇ ਵਿੱਚ ਅੱਜ ਲਾਰੈਂਸ ਬਿਸ਼ਨੋਈ ਨੂੰ ਅੱਜ ਮਾਣਯੋਗ ਅਜੈ ਮਿੱਤਲ ਵਧੀਕ ਸਿਵਲ ਜੱਜ, ਤਲਵੰਡੀ ਸਾਬੋ (Talwandi Sabo) ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਵਿਚਕਾਰ ਪੇਸ਼ ਕੀਤਾ ਗਿਆ। ਲਾਰੈਂਸ ਬਿਸ਼ਨੋਈ ਨੂੰ ਐਸਪੀ ਗੁਰਬਿੰਦਰ ਸਿੰਘ ਸੰਘਾ ਅਤੇ ਐਸਐਚਓ ਰਾਮਾ ਮੰਡੀ ਦੀ ਅਗਵਾਈ ਵਿੱਚ ਭਾਰੀ ਫੋਰਸ ਨਾਲ ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕੀਤੀ ਗਿਆ ।

ਇਸ ਗੱਲ ਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਨੇ ਕੀਤੀ ਅਤੇ ਐਸਐਸਪੀ ਨੇ ਦੱਸਿਆ ਕਿ ਅਸੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਕੇਂਦਰੀ ਜੇਲ੍ਹ ਤੋਂ ਲਿਆਦਾ ਗਿਆ ਅਤੇ ਉਸ ਨੂੰ ਪੁਲੀਸ ਹਿਰਾਸਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।ਪ੍ਰਾਪਤ ਜਾਣਕਰੀ ਅਨੁਸਾਰ 17 ਸਤੰਬਰ 2022 ਨੂੰ ਰਾਮਾ ਮੰਡੀ ਦੇ ਇੱਕ ਕਾਰੋਬਾਰੀ ਦੇ ਘਰ ਦੇ ਸਾਹਮਣੇ ਗੋਲੀ ਚਲਾ ਕੇ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ ਸੀ।