Ranji Trophy

Ranji Trophy: ਰਣਜੀ ਟਰਾਫੀ ‘ਚ ਵਾਪਸੀ ਕਰ ਰਹੇ ਰੋਹਿਤ ਸ਼ਰਮਾ ਤੇ ਸ਼ੁਭਮਨ ਸਮੇਤ ਦਿੱਗਜ ਬੱਲੇਬਾਜ਼ਾਂ ਦਾ ਬੱਲਾ ਰਿਹਾ ਖਾਮੋਸ਼

ਚੰਡੀਗੜ੍ਹ, 23 ਜਨਵਰੀ 2025: ਰਣਜੀ ਟਰਾਫੀ (Ranji Trophy) ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਸਮੇਤ ਕਈਂ ਦਿੱਗਜ ਬੱਲੇਬਾਜ਼ਾਂ ਦਾ ਬੱਲਾ ਖਾਮੋਸ਼ ਰਿਹਾ ਹੈ | ਰੋਹਿਤ ਸ਼ਰਮਾ ਇਸ ਸਮੇਂ ਫਾਰਮ ਦੀ ਤਲਾਸ਼ ‘ਚ ਹਨ, ਇਸ ਲਈ ਉਨ੍ਹਾਂ ਨੇ ਰਣਜੀ ਟਰਾਫੀ’ਚ ਮੁੰਬਈ ਲਈ ਖੇਡਣ ਦਾ ਫੈਸਲਾ ਕੀਤਾ ਸੀ।

ਹਾਲਾਂਕਿ, ਉਹ ਲਗਭਗ 10 ਸਾਲਾਂ ਬਾਅਦ ਰਣਜੀ ‘ਚ ਵਾਪਸ ਆਉਣ ਤੋਂ ਬਾਅਦ ਵੀਕੁਝ ਖ਼ਾਸ ਨਹੀਂ ਕਰਸਕੇ। ਲਗਭਗ ਇੱਕ ਦਹਾਕੇ ਬਾਅਦ ਰਣਜੀ ਟਰਾਫੀ ਮੈਚ ਖੇਡਣ ਵਾਲੇ ਰੋਹਿਤ, ਜੰਮੂ-ਕਸ਼ਮੀਰ ਵਿਰੁੱਧ ਮੁੰਬਈ ਦੇ ਮੈਚ ‘ਚ ਪਹਿਲੀ ਪਾਰੀ ‘ਚ ਸਿਰਫ਼ ਤਿੰਨ ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਰੋਹਿਤ ਸ਼ਰਮਾ ਨਵੰਬਰ 2015 ਤੋਂ ਬਾਅਦ ਪਹਿਲੀ ਵਾਰ ਰਣਜੀ ਮੈਚ ਖੇਡਿਆ ਸੀ, ਪਰ ਇੱਥੇ ਵੀ ਫਲਾਪ ਰਹੇ ਸਨ। ਹੁਣ ਉਸ ਤੋਂ ਦੂਜੀ ਪਾਰੀ ‘ਚ ਦੌੜਾਂ ਬਣਾਉਣ ਦੀ ਉਮੀਦ ਕੀਤੀ ਜਾਵੇਗੀ।

ਰੋਹਿਤ ਉਮਰ ਨਜ਼ੀਰ ਦੀ ਗੇਂਦ ‘ਤੇ ਡੋਗਰਾ ਦੇ ਹੱਥੋਂ ਕੈਚ ਆਊਟ ਹੋ ਗਏ । ਰੋਹਿਤ 19 ਗੇਂਦਾਂ ਖੇਡ ਸਕਿਆ। ਸਿਰਫ਼ ਰੋਹਿਤ ਹੀ ਨਹੀਂ, ਸਗੋਂ ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ ਅਤੇ ਮੁੰਬਈ ਦੇ ਕਪਤਾਨ ਅਜਿੰਕਿਆ ਰਹਾਣੇ ਦੇ ਬੱਲੇ ਨਹੀ ਚੱਲੇ | ਇਸਦੇ ਨਾਲ ਹੀ ਪੰਜਾਬ ਅਤੇ ਕਰਨਾਟਕ ਦੇ ਮੈਚ ‘ਚ ਸ਼ੁਭਮਨ ਗਿੱਲ ਅਤੇ ਦਿੱਲੀ ਅਤੇ ਸੌਰਾਸ਼ਟਰ ਦੇ ਮੈਚ ‘ਚ ਰਿਸ਼ਭ ਪੰਤ ਵੀ ਫਲਾਪ ਸਾਬਤ ਹੋਏ। ਰਹਾਣੇ 17 ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾ ਕੇ ਆਊਟ ਹੋਏ, ਸ਼੍ਰੇਅਸ ਅਈਅਰ ਸੱਤ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 11 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਪੰਤ 10 ਗੇਂਦਾਂ ‘ਚ ਇੱਕ ਦੌੜ ਬਣਾ ਸਕਿਆ।

ਸੌਰਾਸ਼ਟਰ ਦਾ ਰਵਿੰਦਰ ਜਡੇਜਾ ਇਸ ਮੈਚ ‘ਚ ਯਕੀਨੀ ਤੌਰ ‘ਤੇ ਚਮਕਿਆ ਅਤੇ ਹੁਣ ਤੱਕ ਦਿੱਲੀ ਦੀਆਂ ਦੋ ਵਿਕਟਾਂ ਲੈ ਚੁੱਕਾ ਹੈ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਇਹ ਜਾਣ ਕੇ ਬਹੁਤ ਖੁਸ਼ ਹੋਏ ਕਿ ਰੋਹਿਤ ਰਣਜੀ ਟਰਾਫੀ (Ranji Trophy)  ‘ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਕਿਹਾ, ‘ਹਾਂ, ਇਹ ਚੰਗੀ ਗੱਲ ਹੈ ਕਿਉਂਕਿ ਉਸਨੇ ਆਸਟ੍ਰੇਲੀਆ ‘ਚ ਦੌੜਾਂ ਨਹੀਂ ਬਣਾਈਆਂ।’ ਉਹ ਜਾਣਦਾ ਹੈ ਕਿ ਉਸਨੂੰ ਕ੍ਰੀਜ਼ ‘ਤੇ ਸਮਾਂ ਬਿਤਾਉਣ ਦੀ ਲੋੜ ਹੈ।

Read More: Anshul Kamboj: ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੇ ਰਣਜੀ ਟਰਾਫੀ ‘ਚ ਰਚਿਆ ਇਤਿਹਾਸ, ਇਕ ਪਾਰੀ ‘ਚ ਝਟਕੀਆਂ 10 ਵਿਕਟਾਂ

Scroll to Top