Site icon TheUnmute.com

Ranji Trophy: ਬੰਗਾਲ ਟੀਮ ਦੇ ਪਹਿਲੇ 9 ਬੱਲੇਬਾਜ਼ਾਂ ਨੇ ਅਰਧ ਸੈਂਕੜਾ ਜੜ ਕੇ ਬਣਾਇਆ ਅਨੋਖਾ ਰਿਕਾਰਡ

Ranji Trophy

ਚੰਡੀਗੜ੍ਹ 08 ਜੂਨ 2022: (Ranji Trophy) ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਬੰਗਾਲ (Bengal) ਅਤੇ ਝਾਰਖੰਡ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸਦੇ ਨਾਲ ਹੀ ਕੁਆਰਟਰ ਫਾਈਨਲ ਮੈਚ ਵਿੱਚ ਬੰਗਾਲ ਦੀ ਟੀਮ ਨੇ ਅਜਿਹਾ ਕਾਰਨਾਮਾ ਕੀਤਾ ਜੋ ਪਹਿਲਾਂ ਕ੍ਰਿਕੇਟ ਇਤਿਹਾਸ ‘ਚ ਕਦੇ ਨਹੀਂ ਹੋਇਆ ਸੀ। ਦਰਅਸਲ ਬੰਗਾਲ ਦੀ ਟੀਮ ਦੇ ਪਹਿਲੇ ਤੋਂ ਨੌਵੇਂ ਬੱਲੇਬਾਜ਼ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾ ਕੇ ਰਿਕਾਰਡ ਬਣਾਇਆ ਹੈ। ਇਸ ਵਿੱਚ ਦੋ ਬੱਲੇਬਾਜ਼ਾਂ ਦੇ ਸੈਂਕੜੇ ਵੀ ਸ਼ਾਮਲ ਹਨ।

ਬੰਗਾਲ (Bengal) ਨੇ 773 ਦੌੜਾਂ ‘ਤੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ। ਟੀਮ ਦੇ ਕੁੱਲ 7 ਖਿਡਾਰੀ ਆਊਟ ਹੋਏ ਜਦਕਿ 9 ਬੱਲੇਬਾਜ਼ ਕਰੀਜ਼ ‘ਤੇ ਮੌਜੂਦ ਸਨ। ਸੁਦੀਪ ਕੁਮਾਰ ਘੜਾਮੀ ਨੇ 186 ਦੌੜਾਂ ਬਣਾਈਆਂ ਜਦਕਿ ਏ. ਮਜੂਮਦਾਰ ਨੇ 117 ਦੌੜਾਂ ਬਣਾਈਆਂ ਜਦਕਿ ਬਾਕੀ ਸੱਤ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਬਣਾਏ।

Exit mobile version