Site icon TheUnmute.com

Rangla Punjab: ਜਲੰਧਰ ‘ਚ ਨ.ਸ਼ਾ ਮੁਕਤ “ਰੰਗਲਾ ਪੰਜਾਬ ਮੁਹਿੰਮ” ਦੀ ਕੀਤੀ ਗਈ ਸ਼ੁਰੂਆਤ

10 ਦਸੰਬਰ 2024: ਪੰਜਾਬ ਸਰਕਾਰ (Punjab government) ਵੱਲੋਂ ਅੱਜ ਜਲੰਧਰ ਵਿੱਚ ਨਸ਼ਾ ਮੁਕਤ ਰੰਗਲਾ ਪੰਜਾਬ(Drug Free Rangla Punjab campaign in Jalandhar today)  ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Punjab Governor Gulab Chand Kataria reached Jalandhar for this campaign) ਜਲੰਧਰ ਪਹੁੰਚੇ।

ਮਿਲੀ ਜਾਣਕਾਰੀ ਅਨੁਸਾਰ ਨਸ਼ਿਆਂ (drigs) ਵਿਰੁੱਧ ਇਹ ਮੁਹਿੰਮ ਪਿੰਡ ਬਿਆਸ ਤੋਂ ਲੈ ਕੇ ਪਿੰਡ ਭੱਠੇ ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਪੈਦਲ ਮਾਰਚ (march) ਵੀ ਕੱਢਿਆ ਗਿਆ। ਜਿਸ ਤੋਂ ਬਾਅਦ ਭਲਕੇ ਪਿੰਡ ਭੱਠੇ ਤੋਂ ਕਰਤਾਰਪੁਰ ਤੱਕ ਨਸ਼ਿਆਂ(drugs)  ਵਿਰੁੱਧ ਪੈਦਲ ਮਾਰਚ ਕੱਢਿਆ ਜਾਵੇਗਾ।

ਉਥੇ ਹੀ ਪਿੰਡ ਦਾ ਇੱਕ ਬਜ਼ੁਰਗ ਇਸ ਮੁਹਿੰਮ ਦਾ ਹਿੱਸਾ ਬਣਨ ਜਾ ਰਿਹਾ ਹੈ। ਬਜੁਰਗ ਨੇ ਕਿਹਾ ਕਿ ਨਸ਼ੇ ਨੂੰ ਵੱਡੇ ਪੱਧਰ ਤੇ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇੱਕ ਦਿਨ ਜਾਂ ਹਫ਼ਤੇ ਵਿੱਚ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ। ਉਕਤ ਵਿਅਕਤੀ ਨੇ ਕਿਹਾ ਕਿ ਉੱਚ ਪੱਧਰੀ ਲੋਕ ਸ਼ਰਾਬ ਦੇ ਨਸ਼ੇ ‘ਚ ਕਾਰੋਬਾਰ ਕਰ ਰਹੇ ਹਨ। ਉਥੇ ਹੀ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਇਲਾਕਾ ਹੋਰਨਾਂ ਖੇਤਰਾਂ ਨਾਲੋਂ ਬਹੁਤ ਵਧੀਆ ਹੈ। ਇੱਥੇ ਹਰ ਕੋਈ ਨਸ਼ਾ ਨਹੀਂ ਕਰਦਾ।

ਉਕਤ ਵਿਅਕਤੀ ਨੇ ਕਿਹਾ ਕਿ ਵੱਡੀ ਗਿਣਤੀ ‘ਚ ਲੋਕ ਨਸ਼ੇ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਬਦਨਾਮ ਕੀਤਾ ਜਾ ਰਿਹਾ ਹੈ। ਉਕਤ ਵਿਅਕਤੀ ਨੇ ਕਿਹਾ ਕਿ ਸਰਕਾਰ ਨੂੰ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਕਾਫੀ ਬਦਨਾਮ ਹੋ ਚੁੱਕਾ ਹੈ।

read more: ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ‘ਚ ਧੀਆਂ ਪਾ ਰਹੀਆਂ ਹਨ ਵਿਸ਼ੇਸ਼ ਯੋਗਦਾਨ: ਡਾ ਬਲਜੀਤ ਕੌਰ

 

 

 

 

Exit mobile version