Ramgarh Police

ਰਾਮਗੜ੍ਹ ਪੁਲਿਸ ਨੇ 128 ਕਿਲੋ ਡੋਡਿਆਂ ਨਾਲ ਭਰੇ ਟੱਰਕ ਸਮੇਤ 2 ਜਣੇ ਕੀਤੇ ਗ੍ਰਿਫਤਾਰ

ਰਾਮਗੜ੍, 13 ਜੂਨ 2025: ਰਾਮਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ ਕਾਰਵਾਈ ਕਰਦਿਆਂ NH-33 ‘ਤੇ 128 ਕਿਲੋ ਡੋਡੇ ਜ਼ਬਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ‘ਚ ਲੁਧਿਆਣਾ ਤੋਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਲੁਧਿਆਣਾ ਤੋਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐਸਪੀ ਅਜੈ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਮਿੰਨੀ ਟਰੱਕ ਵੱਡੀ ਮਾਤਰਾ ‘ਚ ਗੈਰ-ਕਾਨੂੰਨੀ ਡੋਡਾ ਲੈ ਕੇ ਹਜ਼ਾਰੀਬਾਗ ਵੱਲ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਐਸਪੀ ਨੇ ਐਸਡੀਪੀਓ ਪਰਮੇਸ਼ਵਰ ਪ੍ਰਸਾਦ ਅਤੇ ਡੀਐਸਪੀ ਫੈਜ਼ਾਨ ਅਹਿਮਦ ਦੀ ਅਗਵਾਈ ‘ਚ ਇੱਕ ਟੀਮ ਬਣਾਈ।

ਪੁਲਿਸ (Ramgarh Police) ਨੇ NH-33 ‘ਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦੇਖ ਕੇ ਇੱਕ ਮਿੰਨੀ ਟਰੱਕ ਦਾ ਡਰਾਈਵਰ ਭੱਜਣ ਲੱਗ ਪਿਆ। ਪੁਲਿਸ ਨੇ ਪਿੱਛਾ ਕਰਕੇ ਟਰੱਕ ਨੂੰ ਰੋਕਿਆ। ਟਰੱਕ ‘ਚੋਂ ਦੋ ਜਣਿਆਂ ਨੂੰ ਫੜ ਲਿਆ ਗਿਆ। ਪਹਿਲਾ ਮੁਲਜ਼ਮ ਟਰੱਕ ਦਾ ਮਾਲਕ ਅਤੇ ਡਰਾਈਵਰ ਪਰਮੇਲ ਸਿੰਘ ਗਿੱਲ ਹੈ। ਦੂਜਾ ਸਹਾਇਕ ਡਰਾਈਵਰ ਰੇਸ਼ਮ ਸਿੰਘ ਹੈ। ਇਹ ਦੋਵੇਂ ਜਣੇ ਲੁਧਿਆਣਾ ਦੇ ਵਾਸੀ ਹਨ |

ਟਰੱਕ ਦੀ ਤਲਾਸ਼ੀ ਦੌਰਾਨ ਕੰਟੇਨਰ ‘ਚ ਲੁਕਾਇਆ ਗਿਆ 128 ਕਿਲੋ ਡੋਡੇ ਮਿਲੇ। ਮੁਲਜ਼ਮ ਕੋਲ ਡੋਡੇ ਦੇ ਕੋਈ ਜਾਇਜ਼ ਦਸਤਾਵੇਜ਼ ਨਹੀਂ ਸਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰ ਲਈ। ਦੋਵਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Read More: ਮੋਗਾ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ, 2 ਕਿੱਲੋ ਅਫੀਮ ਸਮੇਤ ਦੋ ਜਣੇ ਗ੍ਰਿਫ਼ਤਾਰ

Scroll to Top