24 ਅਕਤੂਬਰ 2024: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯਾਨੀ ਕਿ 2 ਅਕਤੂਬਰ ਨੂੰ ਜੇਲ੍ਹ ਤੋਂ ਬਾਹਰ ਆਏ ਡੇਰਾ ਮੁਖੀ ਰਾਮ ਰਹੀਮ (Dera chief Ram Rahim) ਨੂੰ 20 ਦਿਨਾਂ ਦੀ ਐਮਰਜੈਂਸੀ ਪੈਰੋਲ (emergency parole) ਤੋਂ ਬਾਅਦ ਬੁੱਧਵਾਰ ਨੂੰ ਇਕ ਵਾਰ ਫਿਰ ਸੁਨਾਰੀਆ ਜੇਲ੍ਹ ਭੇਜਿਆ ਗਿਆ ਹੈ। ਦੋ ਕਾਰਾਂ ਵਿੱਚ ਹਨੀਪ੍ਰੀਤ (honeypreet) ਸਣੇ ਸੱਤ ਲੋਕ ਉਸਦੇ ਨਾਲ ਜਾ ਰਹੇ ਸਨ। ਦੱਸ ਦੇਈਏ ਕਿ ਰਾਮ ਰਹੀਮ ਬੁੱਧਵਾਰ ਸ਼ਾਮ 4:55 ‘ਤੇ ਜੇਲ ‘ਚ ਦਾਖਲ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਰਾਮ ਰਹੀਮ ਲਈ ਐਮਰਜੈਂਸੀ ਪੈਰੋਲ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ। ਕਮਿਸ਼ਨ ਨੇ 20 ਦਿਨਾਂ ਲਈ ਪੈਰੋਲ ਦੀ ਸ਼ਰਤ ਨਾਲ ਇਜਾਜ਼ਤ ਦਿੱਤੀ ਸੀ। ਇਨ੍ਹਾਂ ਸ਼ਰਤਾਂ ਵਿਚ ਸ਼ਾਮਲ ਸੀ ਕਿ ਰਾਮ ਰਹੀਮ ਵੋਟਿੰਗ ਤੋਂ ਪਹਿਲਾਂ ਹਰਿਆਣਾ ਵਿਚ ਨਹੀਂ ਰਹੇਗਾ, ਸੋਸ਼ਲ ਮੀਡੀਆ ‘ਤੇ ਸੰਦੇਸ਼ ਜਾਰੀ ਨਹੀਂ ਕਰੇਗਾ ਅਤੇ ਸਿਆਸੀ ਗਤੀਵਿਧੀਆਂ ਵਿਚ ਹਿੱਸਾ ਨਹੀਂ ਲਵੇਗਾ। 2 ਅਕਤੂਬਰ ਨੂੰ ਸਵੇਰੇ 6:34 ਵਜੇ ਗੁਰਮੀਤ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ। ਪੈਰੋਲ 23 ਅਕਤੂਬਰ ਨੂੰ ਸ਼ਾਮ 5 ਵਜੇ ਖ਼ਤਮ ਹੋ ਰਹੀ ਸੀ, ਪਰ ਉਹ ਸਮੇਂ ਤੋਂ ਪਹਿਲਾਂ ਸ਼ਾਮ 4:55 ਵਜੇ ਸੁਨਾਰੀਆ ਜੇਲ੍ਹ ਵਿੱਚ ਦਾਖ਼ਲ ਹੋ ਗਿਆ।