July 7, 2024 7:39 am
Ram Rahim

ਤਿਰੰਗੇ ਦੀ ਪੈਟਰਨ ਵਾਲੀ ਬੋਤਲ ਹੇਠਾਂ ਸੁੱਟ ਕੇ ਮੁੜ ਵਿਵਾਦਾਂ ‘ਚ ਘਿਰੇ ਰਾਮ ਰਹੀਮ, ਕਿਹਾ ਤਿਰੰਗਾ ਨਹੀਂ ਸੀ

ਚੰਡੀਗੜ੍ਹ, 26 ਜਨਵਰੀ 2023: ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ (Ram Rahim) ਤਲਵਾਰ ਨਾਲ ਕੇਕ ਕੱਟਣ ਤੋਂ ਬਾਅਦ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਰਾਮ ਰਹੀਮ ਨੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਤਿਰੰਗੇ ਦੀ ਪੈਟਰਨ ਵਾਲੀ ਬੋਤਲ ਦਾ ਇਸਤੇਮਾਲ ਕਰ ਰਿਹਾ ਹੈ। ਰਾਮ ਰਹੀਮ ਨੇ ਜੈਵਿਕ ਸਬਜ਼ੀਆਂ ਤਿਆਰ ਕਰਨ ਦਾ ਡੈਮੋ ਦੇਣ ਤੋਂ ਬਾਅਦ ਬੋਤਲ ਹੇਠਾਂ ਸੁੱਟ ਦਿੱਤੀ। ਹੁਣ ਡੇਰਾ ਮੁਖੀ ਇਸ ਵਿਵਾਦ ‘ਤੇ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ।

ਸਾਧਵੀ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਤਿੰਨ ਮਾਮਲਿਆਂ ਵਿੱਚ 20-20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਪੈਰੋਲ ’ਤੇ ਹੈ। ਉਹ ਹਰ ਰੋਜ਼ ਸਤਿਸੰਗ ਅਤੇ ਰੋਜ਼ਾਨਾ ਦੇ ਕੰਮਾਂ ਦੀ ਵੀਡੀਓ ਬਣਾ ਰਿਹਾ ਹੈ। ਇਸੇ ਲੜੀ ਤਹਿਤ 25 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਨੇ ਆਰਗੈਨਿਕ ਸਬਜ਼ੀਆਂ ਬਣਾਉਣ ਦਾ ਵੀਡੀਓ ਜਾਰੀ ਕੀਤੀ । ਇਸ ਵੀਡੀਓ ਵਿੱਚ ਤਿਰੰਗੇ ਦੇ ਪੈਟਰਨ ਵਾਲੀ ਬੋਤਲ ਦਿਖਾਈ ਗਈ ਹੈ।

ਵਿਵਾਦ ਤੋਂ ਬਾਅਦ ਰਾਮ ਰਹੀਮ (Ram Rahim) ਨੇ ਕਿਹਾ ਕਿ ਅਸੀਂ ਰੰਗੀਨ ਬੋਤਲਾਂ ਦਿਖਾਈਆਂ ਸਨ। ਕਿਸੇ ਵੀ ਬੋਤਲ ਵਿੱਚ ਤਿਰੰਗਾ ਨਹੀਂ ਸੀ। ਉਨ੍ਹਾਂ ਵਿੱਚ ਤਿਨ ਰੰਗ ਸੀ। ਉਨਾਂ ਨੇ ਕਿਹਾ ਕਿ ਤੁਹਾਨੂੰ ਬੇਨਤੀ ਹੈ ਕਿ ਬੋਤਲ ‘ਤੇ ਤਿਰੰਗਾ ਨਾ ਬਣਾਓ, ਅਸ਼ੋਕ ਚੱਕਰ ਨਾ ਬਣਾਓ, ਕਿਉਂਕਿ ਇਸ ਵਿੱਚ ਗੋਬਰ ਵੀ ਪਾਇਆ ਜਾਂਦਾ ਹੈ, ਮਿੱਟੀ ਵੀ ਪਾਈ ਜਾਂਦੀ ਹੈ। ਰਾਮ ਰਹੀਮ ਕੁਝ ਦਿਨ ਪਹਿਲਾਂ ਰੋਹਤਕ ਜੇਲ੍ਹ ਤੋਂ ਪਾਰਲ ਸਥਿਤ ਬਰਨਾਵਾ ਆਸ਼ਰਮ ਪਹੁੰਚਿਆ ਸੀ। ਇੱਥੇ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ ‘ਤੇ ਤਲਵਾਰ ਨਾਲ 5 ਕੇਕ ਕੱਟੇ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।