ਚੰਡੀਗੜ੍ਹ, 03 ਜੁਲਾਈ 2024: ਰਾਜ ਸਭਾ (Rajya Sabha) ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੇ ਭਾਸਣ ਦੌਰਾਨ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕਰਦਿਆਂ ਸਦਨ ਤੋਂ ਵਾਕਆਊਟ ਕਰਦਾ ਦਿੱਤਾ | ਪੀਐੱਮ ਮੋਦੀ ਨੇ ਵਿਰੋਧੀ ਧਿਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ 60 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ 10 ਸਾਲਾਂ ਬਾਅਦ ਇੱਕ ਸਰਕਾਰ ਵਾਪਸ ਆਈ ਹੈ, ਇਹ ਘਟਨਾ ਅਸਾਧਾਰਨ ਹੈ। ਕੁਝ ਲੋਕ ਜਾਣ ਬੁੱਝ ਕੇ ਉਸ ਤੋਂ ਮੂੰਹ ਮੋੜ ਕੇ ਬੈਠੇ ਹਨ । ਉਂਨ੍ਹਾ ਕਿਹਾ ਕਿ ਵਿਰੋਧੀ ਧਿਰ ਦੀਆਂ ਸਾਰੀਆਂ ਹਰਕਤਾਂ ਕੱਲ੍ਹ ਹਨ ਖਤਮ ਹੋ ਗਈਆਂ, ਇਸ ਲਈ ਅੱਜ ਉਹ ਸਦਨ ਤੋਂ ਬਾਹਰ ਚਲੇ ਗਏ | ਉਨ੍ਹਾਂ ਕਿਹਾ ਕਿ ਇਹ ਸਦਨ ਦਾ ਅਪਮਾਨ ਹੈ |
ਪ੍ਰਧਾਨ ਮੰਤੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਵਿਸ਼ਵਕਰਮਾ ਭਾਈਚਾਰੇ ਲਈ ਲਗਭਗ 13 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੇਰੇ ਗਲੀ-ਮੁਹੱਲੇ ਵਾਲਿਆਂ ਦੀ ਬੈਂਕ ਦੇ ਦਰਵਾਜ਼ੇ ਤੱਕ ਜਾਣ ਦੀ ਹਿੰਮਤ ਨਹੀਂ ਸੀ, ਅੱਜ ਉਨ੍ਹਾਂ ਲਈ ਸਕੀਮ ਸ਼ੁਰੂ ਕੀਤੀ ਗਈ ਹੈ। ਅੱਜ ਕਰਜ਼ਾ ਲੈਣ ਵਾਲੇ ਖੁਸ਼ ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਰੁਜ਼ਗਾਰ ਲਈ ਕਰਜ਼ਾ ਦਿੱਤਾ ਸੀ, ਉਹ ਵੀ ਖੁਸ਼ ਹਨ।
ਉਨ੍ਹਾਂ (PM Modi) ਕਿਹਾ ਕੇਂਦਰ ਸਰਕਾਰ ਟਰਾਂਸਜੈਂਡਰਾਂ ਨੂੰ ਪਦਮ ਪੁਰਸਕਾਰ ਦੇਣ ‘ਚ ਵੀ ਮੋਹਰੀ ਰਹੀ ਹੈ। ਅਸੀਂ ਇੱਕ ਇੱਕ ਸ਼ਬਦ ਲਗਾਤਾਰ ਸੁਣਦੇ ਆ ਰਹੇ ਹਾਂ “ਪੀ.ਬੀ.ਜੀ.ਟੀ.” ਕਿਸੇ ਨੇ ਇਹ ਨਹੀਂ ਦੇਖਿਆ ਕਿ ਇਹ ਭਾਈਚਾਰਾ ਕਿਸ ਹਾਲਾਤ ‘ਚ ਰਹਿੰਦਾ ਹੈ। ਭਾਜਪਾ ਸਰਕਾਰ ਨੇ ਉਨ੍ਹਾਂ ਲਈ 24 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐੱਮ.ਐੱਸ.ਪੀ ‘ਤੇ ਬੋਲਦਿਆਂ ਕਿਹਾ ਕਿ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਜਾਂਦਾ ਸੀ, ਪਰ ਖਰੀਦ ਘੱਟ ਹੁੰਦੀ ਸੀ। ਅਸੀਂ ਰਿਕਾਰਡ ਤੋੜ ਖਰੀਦਦਾਰੀ ਕਰਕੇ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਹੈ। ਅਸੀਂ ਨਵੇਂ ਖੇਤਰਾਂ ਦੀਆਂ ਮੁਸ਼ਕਿਲਾਂ ਦਾ ਅਧਿਐਨ ਕਰਨਾ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ।