June 30, 2024 3:55 am
Raghav Chadha

ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਯੂਕੇ ਦੀ ਸੰਸਦ ‘ਚ ਕੀਤਾ ਜਾਵੇਗਾ ਸਨਮਾਨਿਤ, ਮਿਲੇਗਾ ਐਵਾਰਡ

ਚੰਡੀਗੜ੍ਹ 24 ਜਨਵਰੀ 2023: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦੀ ਵੱਡੀ ਪ੍ਰਾਪਤੀ ਹਾਸਲ ਹੋਈ ਹੈ, ਜਿਸ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ | ਰਾਘਵ ਚੱਢਾ ਨੂੰ ਯੂਕੇ ਦੀ ਸੰਸਦ ਵਿੱਚ ‘ਇੰਡੀਆ ਯੂਕੇ ਆਊਟਸਟੈਂਡਿੰਗ ਆਨਰ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ।

ਰਾਘਵ ਚੱਢਾ (Raghav Chadha)  ਨੂੰ ਸਰਕਾਰ, ਰਾਜਨੀਤੀ, ਕਾਨੂੰਨ ਅਤੇ ਸਮਾਜ ਸ਼੍ਰੇਣੀ ਲਈ ਉੱਤਮ ਪ੍ਰਾਪਤੀਕਰਤਾ ਵਜੋਂ ਚੁਣਿਆ ਗਿਆ ਹੈ | ਯੂਕੇ ਅਚੀਵਰਜ਼ ਆਨਰਜ਼ ਭਾਰਤ ਦੀ 75ਵੀਂ ਸੁਤੰਤਰਤਾ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਯੂਕੇ ਵਿੱਚ ਪੜ੍ਹ ਰਹੇ ਨੌਜਵਾਨ ਭਾਰਤੀਆਂ ਦੀਆਂ ਵਿਦਿਅਕ ਅਤੇ ਵਪਾਰਕ ਪ੍ਰਾਪਤੀਆਂ ਦਾ ਸਨਮਾਨ ਵਿਚ ਮਨਾਇਆ ਜਾਂਦਾ ਹੈ |