July 4, 2024 7:57 pm
Jagdeep Dhankhar

Rajya Sabha: ਖੜਗੇ ‘ਤੇ ਭੜਕੇ ਜਗਦੀਪ ਧਨਖੜ, ਕਿਹਾ- “ਜਿੰਨੀ ਤੁਸੀਂ ਇਸ ਕੁਰਸੀ ਦੀ ਬੇਇੱਜ਼ਤੀ ਕੀਤੀ, ਓਨੀ ਕਿਸੇ ਨੇ ਨਹੀਂ ਕੀਤੀ

ਚੰਡੀਗੜ੍ਹ, 2 ਜੁਲਾਈ 2024: ਅੱਜ ਰਾਜ ਸਭਾ ਦੀ ਕਾਰਵਾਈ ਦੌਰਾਨ ਚੇਅਰਮੈਨ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਚਕਾਰ ਬਹਿਸ ਹੋ ਗਈ | ਇਸ ਦੌਰਾਨ ਜਗਦੀਪ ਧਨਖੜ ਨੇ ਖੜਗੇ ਦੇ ਬਿਆਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਖ਼ਤ ਲਹਿਜ਼ੇ ‘ਚ ਖੜਗੇ ਨੂੰ ਕਿਹਾ ਕਿ ਤੁਸੀਂ ਹਰ ਵਾਰ ਕੁਰਸੀ ਨੂੰ ਨੀਵੀਂ ਨਹੀਂ ਦਿਖਾ ਸਕਦੇ | ਜਿੰਨੀ ਤੁਸੀਂ ਇਸ ਕੁਰਸੀ ਦੀ ਬੇਇੱਜ਼ਤੀ ਕੀਤੀ ਹੈ, ਓਨੀ ਕਿਸੇ ਨੇ ਨਹੀਂ ਕੀਤੀ।

ਦਰਅਸਲ, ਕਾਂਗਰਸ ਸੰਸਦ ਪ੍ਰਮੋਦ ਤਿਵਾੜੀ ਆਪਣੇ ਸੰਬੋਧਨ ‘ਚ ਕੇਂਦਰ ਸਰਕਾਰ ‘ਤੇ ਮਣੀਪੁਰ, ਕਾਲੇ ਧਨ ਅਤੇ ਲੱਦਾਖ ਦੇ ਮੁੱਦਿਆਂ ‘ਤੇ ਦੋਸ਼ ਲਗਾ ਰਹੇ ਸਨ | ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਜੈਰਾਮ ਰਮੇਸ਼ ਕੁਝ ਕਹਿਣ ਲੱਗੇ ਤਾਂ ਰਾਜ ਸਭਾ ਚੇਅਰਮੈਨ ਨੇ ਸਖ਼ਤ ਇਤਰਾਜ਼ ਕੀਤਾ।

ਇਸ ਤੋਂ ਬਾਅਦ ਪ੍ਰਮੋਦ ਤਿਵਾਰੀ ਨੇ ਫਿਰ ਤੋਂ ਭਾਸਣ ਸ਼ੁਰੂ ਕਰ ਕੇਂਦਰ ‘ਤੇ ਦੋਸ਼ ਲਾਗੂੰ ਲੱਗੇ ਤਾਂ ਚੇਅਰਮੈਨ ਨੇ ਪ੍ਰਮੋਦ ਤਿਵਾੜੀ ਨੂੰ ਬਿਨਾਂ ਤੱਥਾਂ ਦੇ ਅਜਿਹੇ ਦੋਸ਼ ਨਾ ਲਗਾਉਣ ਲਈ ਰੋਕਿਆ । ਇਸ ਦੌਰਾਨ ਜੈਰਾਮ ਰਮੇਸ਼ ਮੁੜ ਆਪਣੀ ਸੀਟ ਤੋਂ ਖੜ੍ਹੇ ਹੋ ਗਏ ਅਤੇ ਕੁਝ ਕਹਿਣ ਲੱਗੇ।

ਇਸ ਤੋਂ ਬਾਅਦ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਨੇ ਜੈਰਾਮ ਰਮੇਸ਼ ਪ੍ਰਤੀ ਫਿਰ ਆਪਣੀ ਨਾਰਾਜ਼ਗੀ ਜਤਾਈ ਅਤੇ ਕਿਹਾ ਜੈਰਾਮ ਰਮੇਸ਼ ਇੰਨੇ ਸਮਝਦਾਰ ਹਨ ਕਿ ਉਨ੍ਹਾਂ ਨੂੰ ਖੜਗੇ ਦੀ ਥਾਂ ‘ਤੇ ਬੈਠਣਾ ਚਾਹੀਦਾ ਹੈ। ਇਸ ਗੱਲ ‘ਤੇ ਖੜਗੇ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਰਾਜ ਸਭਾ ‘ਚ ਵਿਰੋਧੀ ਧਿਰ ਦਾ ਆਗੂ ਸੋਨੀਆ ਗਾਂਧੀ ਨੇ ਬਣਾਇਆ ਹੈ, ਨਾ ਰਮੇਸ਼ ਮੈਨੂੰ ਬਣਾ ਸਕਦਾ ਹੈ ਅਤੇ ਨਾ ਹੀ ਤੁਸੀਂ ਬਣਾ ਸਕਦੇ ਹੋ।