ਚੰਡੀਗੜ੍ਹ, 13 ਦਸੰਬਰ 2024: Jagdeep Dhankhar and Mallikarjun Kharge News: ਰਾਜ ਸਭਾ ‘ਚ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਲਿਆਉਣ ਦਾ ਮੁੱਦਾ ਭਖਿਆ ਹੋਇਆ ਹੈ | ਇਸ ਦੌਰਾਨ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਵਿਚਾਲੇ ਤਿੱਖੀ ਬਹਿਸ ਹੋ ਗਈ |
ਸੰਸਦ ‘ਚ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਚੇਅਰਮੈਨ (Jagdeep Dhankhar) ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਜਦੋਂ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਆਪਣੇ ਵਿਚਾਰ ਪੇਸ਼ ਕੀਤੇ ਤਾਂ ਚੇਅਰਮੈਨ ਗੁੱਸੇ ‘ਚ ਆ ਗਏ ਅਤੇ ਕਿਹਾ, ’ਮੈਂ’ਤੁਸੀਂ ਇੱਕ ਕਿਸਾਨ ਦਾ ਪੁੱਤਰ ਹਾਂ ਅਤੇ ਕਿਸੇ ਵੀ ਕੀਮਤ ‘ਤੇ ਕਮਜ਼ੋਰ ਨਹੀਂ ਹੋਵਾਂਗਾ।
ਇਸ ‘ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ (Mallikarjun Kharge) ਨੇ ਕਿਹਾ ਕਿ ਸਦਨ ਪਰੰਪਰਾ ਅਤੇ ਨਿਯਮਾਂ ਦੇ ਮੁਤਾਬਕ ਚੱਲੇਗਾ ਅਤੇ ਨਿਰਪੱਖਤਾ ਨਾਲ ਚੱਲੇਗਾ। ਖੜਗੇ ਨੇ ਕਿਹਾ, ‘ਜੇ ਤੁਸੀਂ ਕਿਸਾਨ ਹੋ ਤਾਂ ਮੈਂ ਮਜ਼ਦੂਰ ਦਾ ਪੁੱਤਰ ਹਾਂ। ਖੜਗੇ ਨੇ ਕਿਹਾ ਚੇਅਰਮੈਨ ਵਿਰੋਧੀ ਧਿਰ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਸਿਫ਼ਤ ਸੁਣਨ ਨਹੀਂ ਆਏ। ਅਸੀਂ ਦੇਸ਼ ਦੇ ਮੁੱਦਿਆਂ ‘ਤੇ ਚਰਚਾ ਕਰਨ ਆਏ ਹਾਂ।
ਇਸ ‘ਤੇ ਚੇਅਰਮੈਨ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਤੁਹਾਨੂੰ ਕਿਸ ਦੀ ਤਾਰੀਫ ਪਸੰਦ ਹੈ। ਤੁਸੀਂ ਆਪਣੀ ਗੱਲ ਰੱਖੋ। ਖੜਗੇ ਨੇ ਕਿਹਾ ਕਿ ‘ਜੇਕਰ ਤੁਸੀਂ ਮੇਰਾ ਅਪਮਾਨ ਕਰ ਰਹੇ ਹੋ ਤਾਂ ਮੈਂ ਤੁਹਾਡੀ ਇੱਜ਼ਤ ਕਿਵੇਂ ਕਰ ਸਕਦਾ ਹਾਂ।’ ਜਦੋਂ ਹੰਗਾਮਾ ਨਾ ਰੁਕਿਆ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।
ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਰਾਧਾ ਮੋਹਨ ਦਾਸ ਅਗਰਵਾਲ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਵੱਲੋਂ ਸਪੀਕਰ ਜਗਦੀਪ ਧਨਖੜ (Jagdeep Dhankhar) ਵਿਰੁੱਧ ਲਿਆਂਦੇ ਮਹਾਦੋਸ਼ ਪ੍ਰਸਤਾਵ ‘ਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਮਹਾਦੋਸ਼ ਪ੍ਰਸਤਾਵ ਲਿਆਉਣ ਲਈ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਫਿਰ ਸਦਨ ‘ਚ ਇਸ ‘ਤੇ ਚਰਚਾ ਹੁੰਦੀ ਹੈ ਪਰ ਇਸ ਤੋਂ ਪਹਿਲਾਂ ਹੀ ਮੀਡੀਆ ‘ਚ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਉਪ ਰਾਸਟਰਪਤੀ ਦਾ ਕਦੇ ਵੀ ਸਨਮਾਨ ਨਹੀਂ ਕੀਤਾ।
Read More: Rajya Sabha: ਸਾਨੂੰ ਰਾਜ ਸਭਾ ਚੇਅਰਮੈਨ ਖ਼ਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਮਜਬੂਰ ਕੀਤਾ: ਮਲਿਕਾਰਜੁਨ ਖੜਗੇ