June 30, 2024 2:57 am
JP Nadda

Rajya Sabha: ਭਾਜਪਾ ਨੇ ਜੇਪੀ ਨੱਡਾ ਨੂੰ ਰਾਜ ਸਭਾ ਸਦਨ ਦਾ ਆਗੂ ਚੁਣਿਆ

ਚੰਡੀਗੜ੍ਹ, 24 ਜੂਨ, 2024: ਕੇਂਦਰੀ ਸਿਹਤ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (JP Nadda) ਨੂੰ ਰਾਜ ਸਭਾ ਸਦਨ ਦਾ ਆਗੂ ਚੁਣਿਆ ਗਿਆ ਹੈ। ਜੇਪੀ ਨੱਡਾ ਹੁਣ ਰਾਜ ਸਭਾ ‘ਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ਥਾਂ ਲੈਣਗੇ। ਜੇਪੀ ਨੱਡਾ ਕੋਲ ਕੇਂਦਰੀ ਸਿਹਤ ਮੰਤਰਾਲੇ ਦੇ ਨਾਲ-ਨਾਲ ਖਾਦ ਅਤੇ ਰਸਾਇਣ ਮੰਤਰਾਲਾ ਵੀ ਹੈ।