July 4, 2024 5:26 pm
Rajpura police

ਰਾਜਪੁਰਾ ਪੁਲਿਸ ਨੇ ਤਿੰਨ ਬੀਬੀਆਂ ਨੂੰ 7 ਕਿੱਲੋ ਚਰਸ ਸਮੇਤ ਕੀਤਾ ਗ੍ਰਿਫਤਾਰ, ਬਿਹਾਰ ਤੋਂ ਹੋਣੀ ਸੀ ਸਪਲਾਈ

ਚੰਡੀਗੜ੍ਹ, 24 ਜੂਨ 2024: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਕਰ ਰਹੀ ਹੈ | ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ | ਇਸਦੇ ਚੱਲਦੇ ਅੱਜ ਰਾਜਪੁਰਾ ਪੁਲਿਸ (Rajpura police) ਨੇ ਤਿੰਨ ਬੀਬੀਆਂ ਨੂੰ 7 ਕਿੱਲੋ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਗ੍ਰਿਫਤਾਰ ਇਹ ਤਿੰਨ ਬੀਬੀਆਂ ਬਿਹਾਰ ਦੀਆਂ ਰਹਿਣ ਵਾਲੀਆਂ ਹਨ ਅਤੇ ਪੰਜਾਬ ‘ ਚ ਸਪਲਾਈ ਕਰਨ ਆਈਆਂ ਸਨ | ਇਨ੍ਹਾਂ ਬੀਬੀਆਂ ਨੂੰ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ |

ਰਾਜਪੁਰਾ ਪੁਲਿਸ (Rajpura police) ਦੇ ਐਸਪੀ ਸਿਟੀ ਦੇ ਮੁਤਾਬਕ ਚਰਸ ਨੂੰ ਨੇਪਾਲ ਬਾਹਰ ਸਪਲਾਈ ਕੀਤੀ ਅਤੇ ਕੁਝ ਪੈਸੇ ਦੇ ਕੇ ਇਨ੍ਹਾਂ ਨੂੰ ਪੰਜਾਬ ‘ਚ ਸਪਲਾਈ ਕਰਨ ਲਈ ਕਿਹਾ ਗਿਆ ਸੀ | ਉਕਤ ਬੀਬੀਆਂ ਰੇਲਗੱਡੀ ਰਾਹੀਂ ਬਿਹਾਰ ਤੋਂ ਅੰਬਾਲਾ ਪੁੱਜੀਆਂ ਸਨ |ਇਸਤੋਂ ਬਾਅਦ ਲੁਧਿਆਣਾ ਬੱਸ ਰਾਹੀਂ ਜਾ ਰਹੀਆਂ ਸਨ| ਰਾਜਪੁਰਾ ਪਹੁੰਚਣ ‘ਤੇ ਉਨ੍ਹਾਂ ‘ਤੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਜਦੋਂ ਘਬਰਾ ਕੇ ਮੁੜਨ ਲੱਗੀਆਂ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ |