July 2, 2024 9:52 pm
Rajnath Singh

ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਚਿਤਾਵਨੀ, ਕਿਹਾ-ਲੋੜ ਪਈ ਤਾਂ ਸਰਹੱਦ ਪਾਰ ਮਾਰ ਕਰ ਸਕਦੇ ਹਾਂ

ਚੰਡੀਗੜ੍ਹ, 26 ਜੂਨ 2023: ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਜੰਮੂ ਯੂਨੀਵਰਸਿਟੀ ਦੇ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ਵਿੱਚ ਸੁਰੱਖਿਆ ਸੰਮੇਲਨ ਵਿੱਚ ਸ਼ਾਮਲ ਹੋਏ। ਇੱਥੇ ਉਨ੍ਹਾਂ ਕਿਹਾ ਕਿ ਭਾਰਤ ਹੁਣ ਸ਼ਕਤੀਸ਼ਾਲੀ ਬਣ ਰਿਹਾ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਸਰਹੱਦ ਦੇ ਉਸ ਪਾਸੇ ਵੀ ਮਾਰ ਕਰ ਸਕਦਾ ਹੈ ਅਤੇ ਲੋੜ ਪੈਣ ‘ਤੇ ਸਰਹੱਦ ਦੇ ਦੂਜੇ ਪਾਸੇ ਵੀ ਮਾਰ ਸਕਦਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਉੜੀ ਅਤੇ ਪੁਲਵਾਮਾ ਕਾਂਡ ਦੇ ਸਮੇਂ ਮੈਂ ਗ੍ਰਹਿ ਮੰਤਰੀ ਸੀ। ਜਦੋਂ ਮੈਂ ਆਪਣੇ ਸ਼ਹੀਦ ਫੌਜੀਆਂ ਦੀਆਂ ਲਾਸ਼ਾਂ ਨੂੰ ਮੋਢਿਆਂ ‘ਤੇ ਚੁੱਕ ਕੇ ਅੱਗੇ ਵਧਿਆ ਤਾਂ ਮੇਰੀ ਹਾਲਤ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਹੋਈ।

ਮੈਂ (Rajnath Singh) ਪ੍ਰਧਾਨ ਮੰਤਰੀ ਦੀ ਇੱਛਾ ਸ਼ਕਤੀ ਦੀ ਪ੍ਰਸ਼ੰਸਾ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ 10 ਮਿੰਟ ਦੇ ਅੰਦਰ ਫੈਸਲਾ ਲਿਆ। ਇਸ ਤੋਂ ਬਾਅਦ ਤੁਸੀਂ ਦੇਖਿਆ ਕਿ ਸਾਡੇ ਜਵਾਨ ਨਾ ਸਿਰਫ ਸਰਹੱਦ ਦੇ ਇਸ ਪਾਸੇ ਸਗੋਂ ਦੂਜੇ ਪਾਸੇ ਵੀ ਅੱਤਵਾਦੀਆਂ ਨੂੰ ਖਤਮ ਕਰਨ ‘ਚ ਸਫਲ ਰਹੇ।

ਇਸ ਦੇ ਨਾਲ ਹੀ ਭਾਰਤ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਹੁਣ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ। ਭਾਰਤ ਹੁਣ ਤਾਕਤਵਰ ਬਣ ਰਿਹਾ ਹੈ। ਭਾਰਤ ਸਰਹੱਦ ਦੇ ਇਸ ਪਾਸੇ ਵੀ ਮਾਰ ਸਕਦਾ ਹੈ ਅਤੇ ਲੋੜ ਪੈਣ ‘ਤੇ ਸਰਹੱਦ ਦੇ ਦੂਜੇ ਪਾਸੇ ਵੀ ਮਾਰ ਸਕਦਾ ਹੈ।